ਪੰਜਾਬ ਪ੍ਰਦੇਸ਼ ਕਾਂਗਰਸ ਵਪਾਰ ਸੈੱਲ ਵੱਲੋਂ ਘਰੇਲੂ ਰਸੋਈ ਗੈਸ ਦੀ ਕੀਮਤ ''ਚ ਵਾਧੇ ਦਾ ਵਿਰੋਧ

11/05/2017 2:33:27 PM

ਅੰਮ੍ਰਿਤਸਰ (ਵਾਲੀਆ) - ਪੰਜਾਬ ਪ੍ਰਦੇਸ਼ ਕਾਂਗਰਸ ਵਪਾਰ ਸੈੱਲ ਦੀ ਇਕ ਬੈਠਕ ਪ੍ਰਦੇਸ਼ ਸਕੱਤਰ ਆਸ਼ੂ ਰਵੀ ਪ੍ਰਕਾਸ਼ ਦੇ ਦਫਤਰ ਨਾਰਾਇਣਗੜ੍ਹ ਛੇਹਰਟਾ ਵਿਖੇ ਹੋਈ, ਜਿਸ ਵਿਚ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਰਾਸ਼ਟਰੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ, ਸੁਖਜਿੰਦਰ ਔਲਖ ਸਕੱਤਰ ਪੰਜਾਬ, ਸੰਜੀਵ ਸ਼ਰਮਾ ਜ਼ਿਲਾ ਪ੍ਰਧਾਨ, ਨਿਤਿਨ ਸਿੰਘ ਤੇ ਜੀਵਨ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਆਸ਼ੂ ਤੇ ਡਿੰਪੀ ਨੇ ਕੇਂਦਰ ਸਰਕਾਰ ਵੱਲੋਂ ਘਰੇਲੂ ਰਸੋਈ ਗੈਸ ਵਿਚ ਕੀਤੇ ਗਏ ਬੇਤਹਾਸ਼ਾ ਵਾਧੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੀ ਇਹੀ ਚੰਗੇ ਦਿਨਾਂ ਦੀ ਨਿਸ਼ਾਨੀ ਹੈ? ਗਰੀਬ ਦੀ ਰੋਟੀ ਵੀ ਖੋਹੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵਿਚ ਘਰੇਲੂ ਗੈਸ ਦੇ ਵਾਧੇ 'ਤੇ ਰੌਲਾ ਪਾਉਣ ਵਾਲੇ ਵੱਡੇ-ਵੱਡੇ ਭਾਜਪਾ ਆਗੂ ਅੱਜ ਚੁੱਪ ਕਿਉਂ ਹਨ? ਅੱਜ ਉਹ ਕਿਉਂ ਨਹੀਂ ਪ੍ਰਦਰਸ਼ਨ ਕਰ ਰਹੇ? ਭਾਜਪਾ ਆਗੂਆਂ ਦੀ ਚੁੱਪ ਚਿੰਤਾਜਨਕ ਹੈ। ਅਗਲੇ ਮਹੀਨੇ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਸ਼ਹਿਰ ਦੀ ਜਨਤਾ ਭਾਜਪਾ ਨੂੰ ਸਬਕ ਸਿਖਾਏਗੀ, ਇਕ ਵੀ ਸੀਟ ਭਾਜਪਾ ਨਹੀਂ ਜਿੱਤੇਗੀ। ਡਿੰਪੀ ਤੇ ਆਸ਼ੂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵਿਰੁੱਧ ਜਲਦ ਹੀ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਕੀਮਤਾਂ ਵਿਚ ਵਾਧਾ ਵਾਪਸ ਲੈਣ ਲਈ ਦਬਾਅ ਬਣਾਇਆ ਜਾਵੇਗਾ।


Related News