ਪੰਜਾਬ ''ਚੋ ਨਸ਼ੇ ਖਤਮ ਕਰਨ ਲਈ ਕਾਂਗਰਸ ਸਰਕਾਰ ਵਚਨਬੱਧ - ਭੁੱਲਰ

Sunday, Dec 31, 2017 - 01:45 PM (IST)

ਖਾਲੜਾ, ਭਿੱਖੀਵਿੰਡ (ਭਾਟੀਆ, ਬਖਤਾਵਰ) - ਕਸਬਾ ਖਾਲੜਾ  ਤੋਂ ਥੋੜੀ ਦੂਰ ਪੈਂਦੇ ਪਿੰਡ ਵਾਂ ਤਾਰਾ ਸਿੰਘ ਦੇ ਮੌਜੂਦਾ ਸਰਪੰਚਣੀ ਸਰਬਜੀਤ ਕੌਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੇਸਾ ਸਿੰਘ ਆਪਣੇ ਪਰਿਵਾਰ ਤੇ ਸਾਥੀਆ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਆਪਣੇ ਗ੍ਰਹਿ ਵਿਖੇ ਆਪਣੇ ਪਰਿਵਾਰਕ ਮੈਂਬਰਾ ਹਰਜਿੰਦਰ ਸਿੰਘ, ਸਾਰਜ ਸਿੰਘ, ਮੁਖਤਿਆਰ ਸਿੰਘ ਨਛੱਤਰ ਸਿੰਘ ਹੋਰਨਾ ਸਮਰਥਕਾ ਸਮੇਤ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡਣ ਦਾ ਐਲਾਨ ਕੀਤਾ, ਜਿਨ੍ਹਾਂ ਦਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਹਾਰ ਪਾ ਕੇ ਪਾਰਟੀ 'ਚ ਆਉਣ ਤੇ ਸਨਮਾਨਿਤ ਕੀਤਾ । ਵਿਧਾਇਕ ਭੁੱਲਰ ਨੇ ਕਿਹਾ ਕਿ ਦੇਸਾ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਕਾਂਗਰਸ ਪਾਰਟੀ ਅੰਦਰ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸਾ ਸਿੰਘ ਹੋਰਾਂ ਦੇ ਕਾਂਗਰਸ ਪਾਰਟੀ 'ਚ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ । ਹਲਕਾ ਵਿਧਾਇਕ ਸੁਖਪਾਲ ਭੁੱਲਰ ਨੇ ਕਿਹਾ ਕਿ ਹਲਕੇ ਅੰਦਰ ਵਿਕਾਸ ਕਾਰਜਾਂ ਨੂੰ ਗਤੀ ਪ੍ਰ੍ਰਧਾਨ ਕਰਨ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆ ਨੂੰ ਵਿਸ਼ੇਸ ਹਦਾਇਤਾ ਜਾਰੀ ਕੀਤੀਆਂ ਗਈਆ ਹਨ। ਇਸ ਤੋਂ ਇਲਾਵਾ ਹਲਕੇ ਅੰਦਰ ਬਿਨ੍ਹਾਂ ਕਿਸੇ ਭੇਦਭਾਵ ਤੋਂ ਸਮਾਜਿਕ ਸਰੱਖਿਆ ਦੀ ਸਕੀਮਾਂ ਦਾ ਲਾਭ ਆਟਾ ਦਾਲ ਸਕੀਮ ਦੇ ਕਾਰਡ, ਸਵੱਛ ਪੰਜਾਬ ਮਿਸ਼ਨ ਤਹਿਤ ਲੋਕਾਂ ਦੇ ਘਰਾਂ ਅੰਦਰ ਪਖਾਨੇ ਬਣਾਉਣ ਦੇ ਕੰਮ ਜਾਰੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਹਰ ਤਰ੍ਹਾਂ ਨਾਲ ਪੂਰੇ ਕਰਨ ਲਈ ਵਚਨਬੱਧ ਹੈ। ਭੁੱਲਰ ਨੇ ਕਿਹਾ ਕਿ ਚਿੱਟੇ ਦਾ ਕਾਰੋਬਾਰ ਕਰਨ ਵਾਲਿਆ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮਾਮਲੇ 'ਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰ ਤੇ ਪੁਲਸ ਪ੍ਰਸਾਸ਼ਨ ਦਾ ਸਾਥ ਦਿੱਤਾ ਜਾਵੇ ਤਾਂ ਜੋ ਪੰਜਾਬ ਤੇ ਖਾਸਕਰ ਸਰਹੱਦੀ ਖੇਤਰ ਅੰਦਰੋ ਨਸ਼ੇ ਦਾ ਮੁਕੰਮਲ ਸਫਾਇਆ ਕਰਕੇ ਨਸ਼ੇ ਦਾ ਕਾਲਾ ਕਲੰਕ ਮਿਟਾਇਆ ਜਾ ਸਕੇ। ਇਸ ਮੌਕੇ ਜਿਲਾ ਮੀਤ ਪ੍ਰਧਾਨ ਇੰਦਰਬੀਰ ਸਿੰਘ ਪਹੂਵਿੰਡ, ਅੰਮ੍ਰਿਤਬੀਰ ਸਿੰਘ ਬਿੱਟੂ, ਬਲਰਾਜ ਸਿੰਘ ਬੋਬੀ ਉਧੋਕੇ, ਰਾਜਬੀਰ ਰਾਜਾ ਮਾਹਣਕੇ, ਜੱਸ ਵਾਂ, ਰਵੀ ਬਾਸਰਕੇ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਸਾਰਜ ਸਿੰਘ ਧੁੰਨ, ਸੰਦੀਪ ਸਿੰਘ ਕੰਬੋਕੇ, ਸੂਰਜਉਦੇ ਸਿੰਘ ਨਾਰਲੀ, ਰਛਪਾਲ ਸਿੰਘ ਸ਼ੇਰਾ ਸੁਰਸਿੰਘ, ਹਰਜਿੰਦਰ ਸਿੰਘ ਜਿੰਦਾ ਸੁਰਸਿੰਘ, ਗੁਰਬਾਜ ਸਿੰਘ ਪਹਿਲਵਾਨ, ਗੁਰਪ੍ਰੀਤ ਸਿੰਘ ਗੋਪਾ ਰਾਜੋਕੇ ਆਦਿ ਹਾਜ਼ਰ ਸਨ ।


Related News