ਲੰਗਾਹ ਦੀ ਘਨੌਣੀ ਹਰਕਤ ਸਮੁੱਚੇ ਅਕਾਲੀ ਦਲ (ਬ) ਢਾਂਚੇ ''ਤੇ ਸਵਾਲੀਆ ਨਿਸ਼ਾਨ : ਬ੍ਰਿਜ ਮੋਹਣ ਔਲ
Tuesday, Oct 03, 2017 - 05:17 PM (IST)

ਅਜਨਾਲਾ (ਬਾਠ) - ਪੰਜਾਬ ਪ੍ਰਦੇਸ਼ ਕਾਂਗਰਸ ਕਾਨੂੰਨੀ ਵਿੰਗ ਸੂਬਾ ਜਨਰਲ ਸਕੱਤਰ ਐਡਵੋਕੇਟ ਬ੍ਰਿਜ ਮੋਹਣ ਔਲ ਨੇ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਅਖਵਾਉਣ ਵਾਲੀ ਜਥੇਬੰਦੀ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਕੀਤੇ ਗਏ ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਗੁਰਦਾਸਪੁਰ ਤੋਂ ਸਾਬਕਾ ਵਿਧਾਇਕ ਸੁੱਚਾ ਸਿੰਘ ਲੰਗਾਹ ਦੁਆਰਾ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਤੇ ਇਕ ਅਬਲਾ ਔਰਤ ਨੂੰ ਬਲੈਕਮੇਲ ਕਰ ਕੇ ਲੰਮਾ ਸਮਾਂ ਜਬਰ-ਜ਼ਨਾਹ ਕਰਨ ਦੀ ਘਟਨਾ ਨੇ ਸਮੁੱਚੇ ਅਕਾਲੀ ਦਲ (ਬ) ਢਾਂਚੇ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਸ਼੍ਰੀ ਬ੍ਰਿਜ ਮੋਹਣ ਔਲ ਸਥਾਨਕ ਸ਼ਹਿਰ 'ਚ ਕਾਂਗਰਸ ਦੀ ਕੈਪਟਨ ਸਰਕਾਰ ਦੀਆਂ ਲੋਕ ਹਿੱਤੂ ਨੀਤੀਆਂ ਦੇ ਪ੍ਰਚਾਰ ਕਾਫਲੇ ਦੇ ਪ੍ਰਧਾਨ ਸ. ਸੰਨੀ ਨਿੱਝਰ (ਅਜਨਾਲਾ) ਦੀ ਸਾਂਝੀ ਪ੍ਰਧਾਨਗੀ 'ਚ ਕਰਵਾਈ ਗਈ ਸਮੂਹ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਸਾਬਕਾ ਉਪ ਪ੍ਰਧਾਨ ਵਿਜੇ ਤ੍ਰੇਹਨ, ਸੁੱਖ ਭੱਖਾ, ਲੱਕੀ ਨਿੱਝਰ, ਅਵਿਨਾਸ਼ ਸਿੰਘ, ਮੁਨੀਸ਼ ਉੱਪਲ, ਅਭੇ ਸਰੀਨ, ਬਾਊ ਸੁਖਦੇਵ ਸਰੀਨ, ਡਾ. ਘੁੰਮਾਣ, ਪਵਨ ਵਾਸਦੇਵ, ਧਰਮਿੰਦਰ ਸਾਹੋਵਾਲ, ਚੇਅਰਮੈਨ ਰਾਣਾ ਬੱਲ ਗੁਰਾਲਾ, ਰਾਜਪਾਲ ਸਿੰਘ ਰੰਧਾਵਾ, ਚੇਅਰਮੈਨ ਗੁਰਵਿੰਦਰ ਮੁਕਾਮ, ਗੁਰਮੇਲ ਸਿੰਘ ਬੰਟੀ ਕੱਲੋਮਾਹਲ, ਹਰਪਾਲ ਕੱਲੋਮਾਹਲ, ਧੀਰ ਸਿੰਘ ਕੋਟਲਾ, ਪਰਮਿੰਦਰ ਸਿੰਘ ਸੰਗੂਆਣਾ ਪ੍ਰਧਾਨ ਦਾਣਾ ਮੰਡੀ ਸੁਧਾਰ, ਜਤਿੰਦਰਪਾਲ ਸਿੰਘ ਨਾਨੋਕੇ, ਮਨਪ੍ਰੀਤ ਸਾਰੰਗਦੇਵ, ਰਾਣਾ ਰਣਜੀਤ ਸਿੰਘ ਭੱਖਾ, ਵਨੀਤ ਤ੍ਰੇਹਨ ਆਦਿ ਹਾਜ਼ਰ ਸਨ।