ਪੰਜਾਬ ''ਚ ਆਦਮਪੁਰ ਤੇ ਫਰੀਦਕੋਟ ਸਭ ਤੋਂ ਠੰਡੇ

Tuesday, Nov 12, 2019 - 07:36 PM (IST)

ਪੰਜਾਬ ''ਚ ਆਦਮਪੁਰ ਤੇ ਫਰੀਦਕੋਟ ਸਭ ਤੋਂ ਠੰਡੇ

ਚੰਡੀਗੜ੍ਹ: ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਸਵੇਰੇ ਕਈ ਥਾਵਾਂ 'ਤੇ ਹਲਕੀ ਧੁੰਦ ਪਈ। ਇਸ ਕਾਰਣ ਸੜਕੀ ਆਵਾਜਾਈ 'ਤੇ ਕੁਝ ਘੰਟਿਆਂ ਲਈ ਮਾੜਾ ਅਸਰ ਪਿਆ। ਸ਼ੁੱਕਰਵਾਰ ਤੱਕ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਸ਼ਨੀਵਾਰ ਤੇ ਉਸ ਤੋਂ ਬਾਅਦ ਮੀਂਹ ਪੈ ਸਕਦਾ ਹੈ। ਪੰਜਾਬ ਵਿਚ ਜਲੰਧਰ ਨੇੜੇ ਆਦਮਪੁਰ ਤੇ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਖੇਤਰ 'ਚ ਸਭ ਤੋਂ ਘੱਟ ਸੀ। ਦੋਵੇਂ ਇਲਾਕੇ ਪੰਜਾਬ 'ਚ ਸਭ ਤੋਂ ਵੱਧ ਠੰਡੇ ਸਨ। ਹਰਿਆਣਾ ਦੇ ਕਰਨਾਲ ਤੇ ਹਿਸਾਰ 'ਚ ਵੀ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿਖੇ 12, ਲੁਧਿਆਣਾ ਵਿਖੇ 11, ਬਠਿੰਡਾ ਵਿਖੇ 10, ਸ਼੍ਰੀਨਗਰ ਵਿਖੇ 1 ਅਤੇ ਜੰਮੂ ਵਿਖੇ 13 ਡਿਗਰੀ ਸੈਲਸੀਅਸ ਤਾਪਮਾਨ ਸੀ। ਬਰਫਬਾਰੀ ਕਾਰਣ ਹਿਮਾਚਲ ਵਿਚ ਠੰਡ ਨੇ ਜ਼ੋਰ ਫੜ ਲਿਆ ਹੈ। ਮਨਾਲੀ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਵਿਚ 10, ਸੁੰਦਰਨਗਰ ਵਿਚ 6, ਧਰਮਸ਼ਾਲਾ ਵਿਚ 12, ਕਲਪਾ 'ਚ 3 ਤੇ ਊਨਾ 'ਚ 11 ਡਿਗਰੀ ਸੈਲਸੀਅਸ ਤਾਪਮਾਨ ਸੀ। ਹਿਮਾਚਲ 'ਚ 14 ਤੋਂ 16 ਨਵੰਬਰ ਤੱਕ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ।


Related News