ਪੰਜਾਬ ਦੇ 33 ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਤੇ ਮਾਲ ਅਫ਼ਸਰਾਂ ਦੇ ਤਬਾਦਲੇ

03/14/2020 6:50:28 PM

ਨਾਭਾ,(ਜੈਨ)- ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ) ਕੇ. ਬੀ. ਐੱਸ. ਸਿੱਧੂ ਨੇ 33 ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਸਮੇਤ ਮਾਲ ਅਫ਼ਸਰਾਂ ਦੇ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦਿਆਂ ਤਬਾਦਲੇ/ਨਿਯੁਕਤੀਆਂ ਕੀਤੀਆਂ ਹਨ।
ਜਸਵਿੰਦਰ ਸਿੰਘ ਤਹਿਸੀਲਦਾਰ (ਅੰਡਰ ਟ੍ਰੇਨਿੰਗ) ਨੂੰ ਸਮਰਾਲਾ ਦੇ ਨਾਲ ਹੀ ਕੂੰਮ ਕਲਾਂ ਦਾ ਵਾਧੂ ਚਾਰਜ, ਬਹਾਦਰ ਸਿੰਘ ਨੂੰ ਤਪਾ ਤੋਂ ਅਗਰੇਰੀਅਨ ਸੰਗਰੂਰ, ਬਲਜਿੰਦਰ ਸਿੰਘ ਨੂੰ ਖੂਹੀਆ ਸਰਵਰ ਤੋਂ ਅਬੋਹਰ, ਬਲਵੰਤ ਰਾਮ ਬਰੇਟਾ ਤੋਂ ਖੂਹੀਆ ਸਰਵਰ, ਗੁਰਜੀਤ ਸਿੰਘ ਝੁਨੀਰ ਤੋਂ ਬੁੱਢਲਾਡਾ, ਓਮ ਪ੍ਰਕਾਸ਼ ਜਿੰਦਲ ਨੂੰ ਬੁਢਲਾਡਾ ਤੋਂ ਝੁਨੀਰ, ਪਵਨ ਕੁਮਾਰ ਨੂੰ ਹਾਜੀਪੁਰ ਤੋਂ ਫਗਵਾੜਾ, ਵਰਿਆਮ ਸਿੰਘ ਨੂੰ ਫਤਿਹਗੜ੍ਹ ਚੂੜੀਆਂ ਦੇ ਨਾਲ ਹੀ ਨੌਸ਼ਹਿਰਾ ਮੱਝਾ ਸਿੰਘ ਦਾ ਵਾਧੂ ਚਾਰਜ, ਇੰਦਰਜੀਤ ਕੌਰ ਨੂੰ ਨੌਸ਼ਹਿਰਾ ਮੱਝਾ ਸਿੰਘ ਤੋਂ ਬਟਾਲਾ, ਦੀਪਕ ਕੁਮਾਰ ਰਾਮਪੁਰਾਫੂਲ ਤੋਂ ਆਗਰੇਰੀਅਨ ਬਠਿੰਡਾ, ਨੀਰਜ ਕੁਮਾਰ ਸਿੱਧਵਾਂ ਬੇਟ ਤੋਂ ਮਲੌਟ, ਵਿਸ਼ਵਜੀਤ ਸਿੰਘ ਸਿੱਧੂ ਮੁੱਲਾਂਪੁਰ ਦਾਖਾ ਤੋਂ ਐੱਸ. ਵਾਈ. ਐੱਲ. ਰਾਜਪੁਰਾ, ਰਮੀਸ਼ ਕੁਮਾਰ ਨੂੰ ਭਦੌੜ ਦੇ ਨਾਲ ਹੀ ਤਪਾ ਦਾ ਵਾਧੂ ਚਾਰਜ, ਹਰੀਸ਼ ਕੁਮਾਰ ਨੂੰ ਡੇਹਲੋਂ ਤੋਂ ਸਿੱਧਵਾਂ ਬੇਟ, ਕਰਮਜੀਤ ਸਿੰਘ ਫਗਵਾੜਾ ਤੋਂ ਆਗਰੇਰੀਅਨ ਪਟਿਆਲਾ, ਪਲਵਿੰਦਰ ਸਿੰਘ ਨੂੰ ਅਮਲੋਹ ਤੋਂ ਸਾਹਨੇਵਾਲ ਅਤੇ ਨਾਲ ਹੀ ਖੰਨਾ ਦਾ ਵਾਧੂ ਚਾਰਜ, ਹਰਮਿੰਦਰ ਸਿੰਘ ਚੀਮਾ ਨੂੰ ਕੂੰਮਕਲਾਂ ਤੋਂ ਡਰੇਨਜ਼ ਸਰਕਲ ਪਟਿਆਲਾ, ਗੁਰਪ੍ਰੀਤ ਮਿਚਰ ਸਾਹਨੇਵਾਲ ਤੋਂ ਮੁੱਲਾਂਪੁਰ ਦਾਖਾ, ਖੁਸ਼ਵਿੰਦਰ ਕੁਮਾਰ ਨੂੰ ਮਲੌਟ ਤੋਂ ਡੇਹਲੋਂ, ਮਨਦੀਪ ਸਿੰਘ ਨੂੰ ਅਗਰੇਰੀਅਨ ਮੋਹਾਲੀ ਤੋਂ ਦੂਧਨਸਾਧਾਂ, ਦਲਵਿੰਦਰ ਸਿੰਘ ਨੂੰ ਦੂਧਨਸਾਧਾਂ ਤੋਂ ਅਗਰੇਰੀਅਨ ਮੋਹਾਲੀ, ਅਰਜਿੰਦਰ ਸਿੰਘ ਨੂੰ ਮਲੌਟ ਤੋਂ ਲੰਬੀ ਅਤੇ ਜਤਿੰਦਰਪਾਲ ਸਿੰਘ ਨੂੰ ਲੰਬੀ ਤੋਂ ਮਲੋਟ ਦਾ ਨਾਇਬ ਤਹਿਸੀਲਦਾਰ ਲਾਇਆ ਗਿਆ ਹੈ।
ਇਸੇ ਤਰ੍ਹਾਂ ਹੀ ਜ਼ਿਲਾ ਮਾਲ ਅਫਸਰ ਅਮਨਪਾਲ ਸਿੰਘ ਨੂੰ ਗੁਰਦਾਸਪੁਰ ਤੋਂ ਹੁਸ਼ਿਆਰਪੁਰ, ਗੁਰਜਿੰਦਰ ਸਿੰਘ ਬੈਨੀਪਾਲ ਨੂੰ ਮੋਹਾਲੀ ਤੋਂ ਮੋਗਾ, ਜਸਵੰਤ ਸਿੰਘ ਨੂੰ ਰੂਪਨਗਰ ਦੇ ਨਾਲ ਹੀ ਮੋਹਾਲੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਤਹਿਸੀਲਦਾਰ ਲਵਪ੍ਰੀਤ ਕੌਰ ਨੂੰ ਜੈਤੋਂ ਤੋਂ ਟੀ. ਓ. ਐੱਸ. ਡੀ. ਫਿਰੋਜ਼ਪੁਰ, ਤਹਿਸੀਲਦਾਰ ਰਮੇਸ਼ ਕੁਮਾਰ ਨੂੰ ਭੁਲੱਥ ਤੋਂ ਮੁਕੇਰੀਆਂ, ਜਗਤਾਰ ਸਿੰਘ ਮੁਕੇਰੀਆਂ ਤੋਂ ਭੁਲੱਥ, ਗੁਰਜੀਤ ਸਿੰਘ ਟੀ. ਓ. ਐੱਸ. ਡੀ. ਫਿਰੋਜ਼ਪੁਰ ਤੋਂ ਤਹਿਸੀਲਦਾਰ ਜੈਤੋ, ਰਾਕੇਸ਼ ਕੁਮਾਰ ਤਹਿਸੀਲਦਾਰ ਰਾਮਪੁਰਫੂਲ ਨੂੰ ਇਸ ਉਪ-ਮੰਡਲ ਵਿਚ ਨਾਇਬ ਤਹਿਸੀਲਦਾਰ ਦੇ ਕੰਮ ਦਾ ਵਾਧੂ ਚਾਰਜ, ਅਰਵਿੰਦ ਕੁਮਾਰ ਸਲਵਨ ਨੂੰ ਗੁਰਦਾਸਪੁਰ ਦੇ ਨਾਲ ਹੀ ਕਲਾਨੌਰ ਦਾ ਵਾਧੂ ਚਾਰਜ ਅਤੇ ਮੁਖਤਿਆਰ ਸਿੰਘ ਨੂੰ ਮੂਨਕ ਤੋਂ ਤਹਿਸੀਲਦਾਰ ਰਾਏਕੋਟ ਨਿਯੁਕਤ ਕੀਤਾ ਗਿਆ ਹੈ। ਸਮੁੱਚੇ ਅਧਿਕਾਰੀਆਂ ਨੂੰ ਤੁਰੰਤ ਚਾਰਜ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।


Related News