ਪੰਜਾਬ ਦੇ 17 ਹੋਰ ਡੀ. ਐੱਸ. ਪੀਜ਼ ਦਾ ਤਬਾਦਲਾ
Thursday, Feb 28, 2019 - 12:10 AM (IST)
ਚੰਡੀਗੜ੍ਹ,(ਭੁੱਲਰ) : ਪੰਜਾਬ ਸਰਕਾਰ ਨੇ ਸੂਬੇ ਦੇ ਹੋਰ 17 ਡੀ. ਐੱਸ. ਪੀਜ਼. ਦਾ ਤਬਾਦਲਾ ਕੀਤਾ ਹੈ। ਜਾਰੀ ਤਬਾਦਲਾ-ਹੁਕਮਾਂ ਮੁਤਾਬਕ ਸੁਰਿੰਦਰ ਪਾਲ ਸਿੰਘ ਨੂੰ ਬਦਲ ਕੇ ਡੀ. ਐੱਸ. ਪੀ. ਹੈਡਕੁਆਰਟਰ ਜਲੰਧਰ (ਪੇਂਡੂ), ਬਰਿੰਦਰ ਸਿੰਘ ਨੂੰ ਹੈਡਕੁਆਰਟਰ ਮੋਗਾ, ਸੁਰਿੰਦਰ ਕੁਮਾਰ ਨੂੰ ਪਹਿਲੀ ਕਮਾਂਡੋ ਬਟਾਲੀਅਨ ਬਹਾਦੁਰਗੜ੍ਹ, ਸਵਰਨਜੀਤ ਸਿੰਘ ਨੂੰ ਸੁਰੱਖਿਆ ਪੰਜਾਬ, ਨਵਰੀਤ ਸਿੰਘ ਨੂੰ ਆਪ੍ਰੇਸ਼ਨ ਐੱਸ. ਏ. ਐੱਸ. ਨਗਰ, ਭਰਪੂਰ ਸਿੰਘ ਨੂੰ ਟ੍ਰੈਫਿਕ ਪੰਜਾਬ, ਵੇਦ ਪ੍ਰਕਾਸ਼ ਨੂੰ ਚੌਥੀ ਰਿਜ਼ਰਵ ਬਟਾਲੀਅਨ ਪਠਾਨਕੋਟ, ਅਸ਼ਵਨੀ ਕੁਮਾਰ ਨੂੰ ਜੀ.ਆਰ.ਪੀ. ਪਠਾਨਕੋਟ, ਜੰਗ ਬਹਾਦੁਰ ਨੂੰ ਆਈ. ਐੱਸ. ਟੀ. ਸੀ. ਕਪੂਰਥਲਾ, ਸੁਖਮਿੰਦਰ ਸਿੰਘ ਨੂੰ 75ਵੀ ਬਟਾਲੀਅਨ ਪੀ. ਏ. ਪੀ. ਜਲੰਧਰ, ਗੁਰਦੇਵ ਸਿੰਘ ਨੂੰ ਆਦਮਪੁਰ, ਕੈਲਾਸ਼ ਚੰਦਰ ਨੂੰ ਸਬ ਡਵੀਜ਼ਨ ਐੱਸ. ਬੀ. ਐੱਸ. ਨਗਰ, ਗੁਰਸ਼ਰਨ ਸਿੰਘ ਨੂੰ 5ਵੀਂ ਕਮਾਂਡੋ ਬਟਾਲੀਅਨ ਬਠਿੰਡਾ, ਗਗਨਦੀਪ ਸਿੰਘ ਨੂੰ ਜੀ. ਆਰ. ਪੀ. ਪਟਿਆਲਾ, ਰਾਜ ਕੁਮਾਰ ਤੇ ਦਲਬੀਰ ਸਿੰਘ ਨੂੰ ਪੁਲਸ ਕੰਟਰੋਲ ਰੂਮ ਪੰਜਾਬ ਚੰਡੀਗੜ੍ਹ ਅਤੇ ਹੁਸਨ ਲਾਲ ਨੂੰ ਡੀ. ਐੱਸ. ਪੀ. ਬਿਊਰੋ ਆਫ ਇਨਵੈਸਟੀਗੇਸ਼ਨ ਐਂਡ ਸਿਟ ਲਾਇਆ ਗਿਆ ਹੈ।