ਹਾਈਕੋਰਟ ਦਾ ਫ਼ੈਸਲਾ, ਮੁਸਲਿਮ ਵਿਅਕਤੀ ਬਿਨਾਂ ਤਲਾਕ ਕਰ ਸਕਦਾ ਹੈ ਦੂਜਾ ਵਿਆਹ ਪਰ ਜਨਾਨੀ ਨਹੀਂ
Tuesday, Feb 09, 2021 - 11:20 AM (IST)
ਚੰਡੀਗੜ੍ਹ (ਹਾਂਡਾ) : ਮੁਸਲਮਾਨ ਵਿਅਕਤੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾ ਦੂਜਾ ਵਿਆਹ ਕਰਵਾ ਸਕਦਾ ਹੈ ਪਰ ਜਨਾਨੀ ਨੂੰ ਇਹ ਅਧਿਕਾਰ ਨਹੀਂ ਹੈ। ਮੁਸਲਮਾਨ ਜਨਾਨੀ ਨੇ ਜੇਕਰ ਦੂਜਾ ਵਿਆਹ ਕਰਵਾਉਣਾ ਹੈ ਤਾਂ ਮੁਸਲਮਾਨ ਪਰਸਨਲ ਲਾਅ ਜਾਂ ਮੁਸਲਿਮ ਮੈਰਿਜ ਐਕਟ-1939 ਦੇ ਤਹਿਤ ਪਹਿਲਾਂ ਤਲਾਕ ਦੇਣਾ ਹੋਵੇਗਾ। ਇਹ ਫ਼ੈਸਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਕ ਪ੍ਰੇਮੀ ਜੋੜੇ ਦੀ ਸੁਰੱਖਿਆ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਸੁਣਾਇਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਬੇਜ਼ੁਬਾਨਾਂ 'ਤੇ ਤਸ਼ੱਦਦ, 7 ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ (ਵੀਡੀਓ)
ਹਰਿਆਣਾ ਦੇ ਮੇਵਾਤ (ਨੂਹ) ਜ਼ਿਲ੍ਹੇ ਨਾਲ ਸਬੰਧਿਤ ਇਕ ਮੁਸਲਮਾਨ ਪ੍ਰੇਮੀ ਜੋੜੇ ਨੇ ਵਿਆਹ ਤੋਂ ਬਾਅਦ ਹਾਈਕੋਰਟ 'ਚ ਸੁਰੱਖਿਆ ਲਈ ਪਟੀਸ਼ਨ ਦਾਖ਼ਲ ਕੀਤੀ ਸੀ। ਉਨ੍ਹਾਂ ਹਾਈਕੋਰਟ ਨੂੰ ਦੱਸਿਆ ਕਿ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਹਨ। ਮੁਸਲਮਾਨ ਜਨਾਨੀ ਦਾ ਦੋਸ਼ ਸੀ ਕਿ ਉਸ ਦਾ ਵਿਆਹ ਉਸ ਦੀ ਇੱਛਾ ਦੇ ਖ਼ਿਲਾਫ਼ ਕੀਤਾ ਗਿਆ ਸੀ, ਇਸ ਲਈ ਹੁਣ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਕੇ ਰਹਿ ਰਹੀ ਹੈ।
ਇਹ ਵੀ ਪੜ੍ਹੋ : ਟਿੱਕਰੀ ਬਾਰਡਰ ਤੋਂ ਫਿਰ ਆਈ ਦੁਖ਼ਦ ਖ਼ਬਰ, ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਮੌਤ
ਹਾਈਕੋਰਟ ਨੂੰ ਦੱਸਿਆ ਗਿਆ ਕਿ ਦੋਵਾਂ ਦੇ ਪਰਿਵਾਰਕ ਮੈਂਬਰ ਵਿਆਹ ਦੇ ਖ਼ਿਲਾਫ਼ ਹਨ ਅਤੇ ਜਾਨੋਂ ਮਾਰਨ ਅਤੇ ਜਾਇਦਾਦ ਤੋਂ ਬੇਦਖ਼ਲ ਕਰਨ ਦੀ ਧਮਕੀ ਦੇ ਰਹੇ ਹਨ। ਵਕੀਲ ਨੇ ਦੱਸਿਆ ਕਿ ਪ੍ਰੇਮੀ ਜੋੜਾ ਮੁਸਲਮਾਨ ਹੈ ਅਤੇ ਮੁਸਲਿਮ ਧਰਮ ਅਨੁਸਾਰ ਇਕ ਤੋਂ ਜ਼ਿਆਦਾ ਵਿਆਹ ਦੀ ਛੋਟ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨੀ ਅੰਦੋਲਨ ਨੂੰ ਹੋਰ ਭਖਾਉਣ ਲਈ ਪੰਜਾਬ 'ਚ ਹੋਵੇਗੀ ਪਹਿਲੀ 'ਮਹਾਂਪੰਚਾਇਤ'
ਇਸ ’ਤੇ ਬੈਂਚ ਨੇ ਸਵਾਲ ਚੁੱਕਦਿਆਂ ਕਿਹਾ ਕਿ ਵਿਆਹ ਗੈਰ-ਕਾਨੂੰਨੀ ਹੈ ਕਿਉਂਕਿ ਮੁਸਲਮਾਨ ਵਿਅਕਤੀ ਪਤਨੀ ਨੂੰ ਤਲਾਕ ਦਿੱਤੇ ਬਿਨਾ ਇਕ ਤੋਂ ਜ਼ਿਆਦਾ ਵਾਰ ਵਿਆਹ ਕਰਵਾ ਸਕਦਾ ਹੈ ਪਰ ਜੇਕਰ ਜਨਾਨੀ ਨੇ ਦੂਜਾ ਵਿਆਹ ਕਰਵਾਉਣਾ ਹੈ ਤਾਂ ਮੁਸਲਮਾਨ ਪਰਸਨਲ ਲਾਅ ਜਾਂ ਮੁਸਲਿਮ ਮੈਰਿਜ ਐਕਟ 1939 ਦੇ ਤਹਿਤ ਪਹਿਲਾਂ ਤਲਾਕ ਲੈਣਾ ਲਾਜ਼ਮੀ ਹੈ।
ਨੋਟ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉਪਰੋਕਤ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ