ਪੰਜਾਬੀ ਗਾਣਿਆਂ ''ਚ ਹਥਿਆਰਾਂ ਦੀ ਵਰਤੋਂ ''ਤੇ ਹਾਈਕੋਰਟ ਸਖਤ, ਨੋਟਿਸ ਜਾਰੀ
Tuesday, Jan 28, 2020 - 01:53 PM (IST)
ਚੰਡੀਗੜ੍ਹ (ਹਾਂਡਾ) : ਪੰਜਾਬੀ ਗਾਣਿਆਂ 'ਚ ਅਲਕੋਹਲ ਅਤੇ ਹਥਿਆਰਾਂ ਵਰਗੇ ਸ਼ਬਦਾਂ ਦੇ ਇਸਤੇਮਾਲ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਕ ਵਾਰ ਫਿਰ ਸਖਤੀ ਦਿਖਾਉਂਦੇ ਹੋਏ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਅਤੇ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਪੰਡਿਤ ਰਾਓ ਧਰੇਨਾ ਨੇ ਅਦਾਲਤ 'ਚ ਪਟੀਸ਼ਨ ਪਾਈ ਸੀ ਅਤੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਵੀ ਅਦਾਲਤ ਨੇ ਅਲਕੋਹਲ ਅਤੇ ਹਥਿਆਰਾਂ ਵਰਗੇ ਸ਼ਬਦਾਂ ਦੇ ਗਾਣਿਆਂ 'ਚ ਇਸਤੇਮਾਲ 'ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਪੰਜਾਬੀ ਗਾਣਿਆਂ 'ਚ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਤੋਂ ਬਾਅਦ ਅਦਾਲਤ ਵਲੋਂ ਉਕਤ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 24 ਅਪ੍ਰੈਲ ਨੂੰ ਹੋਣੀ ਤੈਅ ਕੀਤੀ ਹੈ।