ਪੁਲਵਾਮਾ ਹਮਲੇ ਤੋਂ ਬਾਅਦ ਤਿੰਨ ਗੁਣਾ ਵਧੀ ਦਿੱਲੀ-ਲਾਹੌਰ ਬੱਸ ਦੀ ਸੁਰੱਖਿਆ
Monday, Feb 18, 2019 - 07:19 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਵਾਹਘਾ ਬਾਰਡਰ ਦੇ ਰਸਤੇ ਲਾਹੌਰ-ਦਿੱਲੀ ਚੱਲਣ ਵਾਲੀ ਪਾਕਿਸਤਾਨੀ ਬੱਸ ਦੀ ਸੁਰੱਖਿਆ ਤਿੰਨ ਗੁਣਾ ਵਧਾ ਦਿੱਤੀ ਗਈ ਹੈ ਤਾਂ ਜੋ ਇਸ ਬੱਸ ਨੂੰ ਸਹੀ ਸਲਾਮਤ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ। ਪੁਲਵਾਮਾ ਹਮਲੇ ਤੋਂ ਬਾਅਦ ਸ਼ਿਵ ਸੈਨਾ ਵੱਲੋਂ ਇਸ ਸਮਝੌਤਾ ਬੱਸ ਨੂੰ ਪੰਜਾਬ ਵਿਚ ਨਾ ਦਾਖਲ ਹੋਣ ਦੀ ਧਮਕੀ ਤੋਂ ਬਾਅਦ ਇਸਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ।
ਸਰਕਾਰ ਨੇ ਸਖਤ ਕਦਮ ਚੁੱਕਦੇ ਹੋਏ ਹੁਣ ਇਸ ਬੱਸ ਦੀ ਸੁਰੱਖਿਆ ਅਮਲੇ ਦੀ ਅਗਵਾਈ ਲਈ ਡੀ. ਐੱਸ. ਪੀ. ਪੱਧਰ ਤੱਕ ਦੇ ਅਧਿਕਾਰੀ ਨਿਯੁਕਤ ਕਰ ਦਿੱਤੇ ਹਨ।