ਪੁਜਾਰੀ ਕਤਲ ਕਾਂਡ ''ਚ ਵੱਡਾ ਖੁਲਾਸਾ, ਕਾਤਲ ਗ੍ਰਿਫਤਾਰ

Friday, Apr 19, 2019 - 04:06 PM (IST)

ਪੁਜਾਰੀ ਕਤਲ ਕਾਂਡ ''ਚ ਵੱਡਾ ਖੁਲਾਸਾ, ਕਾਤਲ ਗ੍ਰਿਫਤਾਰ

ਜਲੰਧਰ (ਬਿਊਰੋ)—ਜਲੰਧਰ ਦੇ ਕਰਤਾਰਪੁਰ ਦੇ ਇਕ ਮੰਦਰ ਦੇ ਪੁਜਾਰੀ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਪੁਲਸ ਵਲੋਂ ਹੱਲ ਕਰ ਲਿਆ ਗਿਆ ਹੈ। ਪੁਜਾਰੀ ਦਾ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਹੀ ਇਕ ਸ਼ਰਧਾਲੂ ਨੇ ਕੀਤਾ ਸੀ। ਜਲੰਧਰ ਦੇਹਾਂਤ ਪੁਲਸ ਵਲੋਂ ਪ੍ਰੈੱਸ ਕਾਨਫਰੰਸ 'ਚ ਇਸ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ ਇਹ ਤਸਵੀਰ ਕੁਝ ਦਿਨ ਪਹਿਲਾਂ ਜਲੰਧਰ ਦੇ ਕਸਬਾ ਕਰਤਾਰਪੁਰ ਦੇ ਬਾਬਾ ਬਾਲਕ ਨਾਥ ਮੰਦਰ ਤੋਂ ਸਾਹਮਣੇ ਆਈ ਸੀ, ਮੰਦਰ ਦੇ ਪੁਜਾਰੀ ਬਲਵੀਰ ਕੁਮਾਰ ਦਾ ਖੰਜਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪੁਜਾਰੀ ਬਲਬੀਰ ਦੇ ਜਿਸਮ 'ਤੇ 8 ਤੋਂ 10 ਬਾਰ ਵਾਰ ਹੋਏ ਸੀ। ਜਲੰਧਰ ਦੇਹਾਤ ਪੁਲਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਕਤਲ ਦੇ ਪਿੱਛੇ ਜੰਮੂ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਉਰਫ ਵਿੱਕੀ ਦਾ ਨਾਂ ਵੀ ਸਾਹਮਣੇ ਆਇਆ। ਪੁਲਸ ਭੁਪਿੰਦਰ ਦਾ ਪਿੱਛਾ ਕਰਦੇ ਹੋਏ ਮਹਾਰਾਸ਼ਟਰ 'ਚ ਗੁਰਦੁਆਰਾ ਨਾਦੇੜ ਸਾਹਿਬ ਪਹੁੰਚੀ, ਜਿੱਥੇ ਪੁਲਸ ਨੂੰ ਪਤਾ ਚੱਲਿਆ ਕਿ ਭੁਪਿੰਦਰ ਇੱਥੇ ਆਇਆ ਜ਼ਰੂਰ ਸੀ, ਪਰ ਉੱਥੋਂ ਜਾ ਚੁੱਕਾ ਹੈ, ਉੱਥੇ ਇਸ ਦੇ ਬਾਅਦ ਪੁਲਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਭੁਪਿੰਦਰ ਰਾਜਸਥਾਨ 'ਚ ਹੋ ਸਕਦਾ ਹੈ। ਪੁਲਸ ਨੇ ਤੁਰੰਤ ਰਾਜਸਥਾਨ ਦੇ ਰਤਨਗੜ੍ਹ ਸ਼ਹਿਰ 'ਚ ਛਾਪੇਮਾਰੀ ਕੀਤੀ ਅਤੇ ਉੱਥੋਂ ਭੁਪਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ।


author

Shyna

Content Editor

Related News