ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਸਕੂਲ ਨੰਬਰ ਇਕ ਹੋਣ ਦੇ ਅੰਕੜੇ ਨੂੰ ਜਨਤਾ ਨੇ ਨਕਾਰਿਆ : ਭਰਾਜ
Monday, Jun 14, 2021 - 08:31 PM (IST)
ਭਵਾਨੀਗੜ੍ਹ(ਕਾਂਸਲ)- ਪੰਜਾਬ ਦੇ ਸਰਕਾਰੀ ਸਕੂਲ ਪੂਰੇ ਭਾਰਤ ਵਿੱਚ ਪਹਿਲੇ ਨੰਬਰ 'ਤੇ ਪਹੁੰਚਾਉਣ ਦੀ ਗੱਲ ਕਰ ਰਹੀ ਕੈਪਟਨ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਗੱਲ ਨੂੰ ਪੰਜਾਬ ਵਾਸੀ ਸਵੀਕਾਰ ਨਹੀਂ ਕਰ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ 'ਆਪ' ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਗੱਲ ਕਿਸੇ ਨੂੰ ਸਹੀ ਨਹੀਂ ਜਾਪ ਰਹੀ ਕਿ ਪਿਛਲੇ ਦਿਨੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਲਾਈਵ ਆ ਕੇ ਜਨਤਾ ਨੂੰ ਸਕੂਲਾਂ ਬਾਰੇ ਸਮਝਾਉਣ ਲੱਗੇ ਸੀ ਤਾਂ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਗੱਲ ਨੂੰ ਜਨਤਾ ਨੇ ਡਿਸਲਾਈਕ ਕੀਤਾ ਸੀ।
ਇਹ ਵੀ ਪੜ੍ਹੋ: ਜੇਕਰ 'ਬਾਦਲ' ਜਾਂਚ ਟੀਮ ਅੱਗੇ ਪੇਸ਼ ਨਹੀਂ ਹੁੰਦੇ ਤਾਂ ਸਿੱਖ ਜਥੇਬੰਦੀਆਂ ਵਲੋਂ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ : ਦਾਦੂਵਾਲ
ਜਿਸ ਤੋਂ ਬਾਅਦ ਜਦੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਜਨਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਲਾਈਕਜ਼ ਨਾਲੋਂ ਕਰੀਬ ਦੱਸ ਗੁਣਾ ਵੱਧ ਡਿਸਲਾਈਕ ਦੇ ਕੇ ਜਨਤਾ ਨੇ ਵਿਰੋਧ ਦਰਜ ਕੀਤਾ ਅਤੇ ਕਾਂਗਰਸ ਨੂੰ ਅਸਲੀਅਤ ਦਿਖਾ ਦਿੱਤੀ ਅਤੇ ਨੰਬਰ ਇਕ ਹੋਣ ਦੇ ਅੰਕੜੇ ਨੂੰ ਨਾਕਾਰ ਦਿੱਤਾ।
ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਇਹ ਸ਼ਖਸ ਬਣਿਆ ‘ਚੁੰਬਕ’, ਸਰੀਰ ਨਾਲ ਚਿਪਕਣ ਲੱਗੇ ਭਾਂਡੇ
ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਨਾਲ-ਨਾਲ ਮੌਜੂਦਾ ਅਧਿਆਪਕ, ਸੇਵਾ ਮੁਕਤ ਅਧਿਆਪਕ ਹੋਰ ਸੂਝਵਾਨ ਲੋਕ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦਾ ਮੋਦੀ ਸਰਕਾਰ ਮਿਲਕੇ ਕੀਤਾ ਗਿਆ ਇਹ ਇੱਕ ਪ੍ਰੋਪੇਗੰਡਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸਕੂਲ ਇਸ ਪੱਧਰ ਦੇ ਬਣੇ ਹਨ ਜਿਸ ਪੱਧਰ ਦੇ ਵਿਖਾਏ ਜਾ ਰਹੇ ਹਨ ਅਤੇ ਨਾ ਹੀ ਬੰਦ ਪਏ ਸਕੂਲਾਂ ਦੇ ਇਹ ਨਤੀਜੇ ਸਹੀ ਜਾਪ ਰਹੇ ਹਨ। ਪੰਜਾਬ ਸਰਕਾਰ ਦੇ ਕੁਝ ਅਧਿਆਪਕਾਂ ਨੇ ਖੁਦ ਇਹ ਖੁਲਾਸੇ ਕੀਤੇ ਹਨ ਕਿ ਸਾਡੇ ਤੋਂ ਧੱਕੇ ਨਾਲ ਹਾਜਰੀ ਅਤੇ ਨਤੀਜੇ ਗੜਬੜ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਕੀਤਾ ਗਿਆ ਹੈ।