ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਪਬਲਿਕ ਤੋਂ ਸੁਝਾਅ ਲੈਣ ਲਈ ਜਾਰੀ ਕੀਤਾ ਫੇਸਬੁੱਕ ਪੇਜ
Monday, Aug 12, 2019 - 07:21 PM (IST)

ਮਜੀਠਾ (ਸਰਬਜੀਤ ਵਡਾਲਾ) : ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਆਈ. ਪੀ. ਐੱਸ. ਵਿਕਰਮਜੀਤ ਦੁੱਗਲ ਵਲੋਂ ਸਮੇਂ-ਸਮੇਂ 'ਤੇ ਪਬਲਿਕ ਦੀ ਜਾਣ ਮਾਲ ਦੀ ਰੱਖਿਆ ਕਰਨ ਅਤੇ ਕਰਾਈਮ ਨੂੰ ਖਤਮ ਕਰਨ ਲਈ ਤੇ ਪੁਲਸ ਪਬਲਿਕ ਵਿਚ ਸਾਂਝ ਵਧਾਉਣ ਲਈ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਇਕ ਨਵੀਂ ਸ਼ੁਰੂਆਤ ਕਰਦਿਆਂ ਪਬਲਿਕ ਲਈ ਨਵਾਂ ਫੇਸਬੁੱਕ ਪੇਜ ਤਿਆਰ ਕੀਤਾ ਗਿਆ ਜਿਸ 'ਤੇ ਪੁਲਸ ਵਲੋਂ ਕੀਤੇ ਜਾਂਦੇ ਕੰਮਾਂ ਦੀ ਜਿਥੇ ਆਮ ਪਬਲਿਕ ਨੂੰ ਜਾਣਕਾਰੀ ਮਿਲ ਸਕੇਗੀ, ਉਥੇ ਹੀ ਆਮ ਪਬਲਿਕ ਆਪਣੇ ਸੁਝਾਅ ਵੀ ਦੇ ਸਕੇਗੀ। ਇਸ ਸਬੰਧੀ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲਾ ਦਿਹਾਤੀ ਪੁਲਸ ਵਲੋਂ ਫੇਸਬੁੱਕ ਪੇਜ www.facebook.com/AmritsarRuralPolice ਤਿਆਰ ਕੀਤਾ ਗਿਆ ਹੈ ਜਿਸ ਵਿਚ ਜ਼ਿਲਾ ਪੁਲਸ ਵਲੋਂ ਕੀਤੇ ਗਏ ਲੋਕ ਹਿੱਤ ਕੰਮਾਂ ਅਤੇ ਮੀਡੀਆਂ ਵਿਚ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਖਬਰਾਂ ਦੀ ਜਾਣਕਾਰੀ ਅਪਲੋਡ ਕਰਕੇ ਦਿੱਤੀ ਜਾਵੇਗੀ।
ਐੱਸ. ਐੱਸ. ਪੀ. ਨੇ ਆਮ ਪਬਲਕਿ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰਨ ਤਾਂ ਜੋ ਪੁਲਸ ਵਲੋਂ ਕੀਤੇ ਜਾਂਦੇ ਲੋਕ ਹਿੱਤ ਕੰਮਾਂ ਦੀ ਜਾਣਕਾਰੀ ਮਿਲ ਸਕੇ ਅਤੇ ਇਸ ਦੇ ਨਾਲ ਹੀ ਇਸ ਪੇਜ ਵਿਚ ਦਿੱਤੇ ਜਾਣ ਵਾਲੇ ਪਬਲਿਕ ਦੀ ਸਹੂਲਤ ਵਾਲੇ ਸੂਝਾਅ ਵੀ ਉਨ੍ਹਾਂ ਤੱਕ ਪਹੁੰਚ ਸਕਣ ਅਤੇ ਜਿਹੜੀ ਜਾਣਕਾਰੀ ਪਬਲਿਕ ਅਖਬਾਰਾਂ ਵਿਚ ਪੜਨ ਤੋਂ ਰਹਿ ਜਾਂਦੀ ਹੈ ਉਹ ਇਸ ਪੇਜ ਤੇ ਕਿਸੇ ਵੀ ਟਾਈਮ ਪੜ ਸਕਦੇ ਹਨ।