ਵਿਦਿਆਰਥੀਆਂ ਦੇ ਮਾਪੇ ਧਿਆਨ ਦਿਓ! ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੇਂ ਹੁਕਮ ਜਾਰੀ
Tuesday, Oct 15, 2024 - 02:22 PM (IST)
ਲੁਧਿਆਣਾ (ਵਿੱਕੀ)- ਪੰਚਾਇਤ ਚੋਣ ਦੀਆਂ ਡਿਊਟੀਆਂ ’ਚ ਵਿਅਸਤ ਅਧਿਆਪਕਾਂ ਨੂੰ ਇਸ ਜ਼ਿੰਮੇਵਾਰੀ ਤੋਂ ਫ੍ਰੀ ਹੁੰਦੇ ਹੀ ਪੇਰੈਂਟਸ-ਟੀਚਰਸ ਮੀਟਿੰਗ ਦੀ ਤਿਆਰੀ ਕਰਨ ਦਾ ਫਰਮਾਨ ਜਾਰੀ ਕਰਨ ਵਾਲੇ ਸਕੂਲ ਸਿੱਖਿਆ ਵਿਭਾਗ ਦੇ ਫੈਸਲੇ ’ਤੇ ‘ਜਗ ਬਾਣੀ’ ’ਚ ਛਪੀ ਖ਼ਬਰ ਦਾ ਅਸਰ 2 ਦਿਨ ਵਿਚ ਹੀ ਦੇਖਣ ਨੂੰ ਮਿਲ ਗਿਆ। ਖ਼ਬਰ ਲੱਗਣ ਤੋਂ ਬਾਅਦ ਵਿਭਾਗ ਨੇ 18 ਅਕਤੂਬਰ ਨੂੰ ਹੋਣ ਵਾਲੀ ਪੀ. ਟੀ. ਐੱਮ. ਦੀ ਤਰੀਕ ਰੱਦ ਕਰ ਕੇ 22 ਅਕਤੂਬਰ ਕਰਨ ਦਾ ਫ਼ੈਸਲਾ ਕੀਤਾ ਹੈ। ਵਿਭਾਗ ਵੱਲੋਂ ਇਸ ਸਬੰਧੀ ਬਾਕਾਇਦਾ ਹੁਕਮ ਜਾਰੀ ਕਰ ਕੇ ਸਕੂਲਾਂ ਨੂੰ ਇਸ ਸਬੰਧੀ ਸੂਚਨਾ ਭੇਜ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜ ਸਿੰਘ ਸਾਹਿਬਾਨਾਂ ਵੱਲੋਂ ਹੁਕਮ ਜਾਰੀ, ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕੱਢੋ ਬਾਹਰ
ਦੱਸ ਦੇਈਏ ਕਿ ਵਿਭਾਗ ਇਸ ਤੋਂ ਪਹਿਲਾਂ ਵੀ ਕਈ ਫ਼ੈਸਲੇ ਲੈ ਕੇ ਬਾਅਦ ’ਚ ਉਨ੍ਹਾਂ ਨੂੰ ਪਲਟ ਚੁੱਕਾ ਹੈ। ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਪੰਜਾਬ ਨੇ ਬੀਤੇ ਦਿਨ ਇਕ ਹੁਕਮ ਜਾਰੀ ਕਰਦੇ ਹੋਏ 18 ਅਕਤੂਬਰ ਨੂੰ ਸਾਰੇ ਸਕੂਲਾਂ ’ਚ ਪੇਰੈਂਟਸ-ਟੀਚਰ ਮੀਟਿੰਗ ਕਰਨ ਲਈ ਕਿਹਾ ਸੀ। ਵਿਭਾਗ ਦੇ ਇਸ ਹੁਕਮ ਤੋਂ ਬਾਅਦ ਅਧਿਆਪਕ ਇਸ ਦੁਚਿੱਤੀ ਵਿਚ ਸਨ ਕਿ 15 ਅਕਤੂਬਰ ਨੂੰ ਪੰਚਾਇਤ ਚੋਣਾਂ ’ਚ ਡਿਊਟੀਆਂ ਕਰਨ ਤੋਂ ਬਾਅਦ 16 ਨੂੰ ਉਨ੍ਹਾਂ ਨੂੰ ਛੁੱਟੀ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 17 ਨੂੰ ਗਜ਼ਟਿਡ ਛੁੱਟੀ ਹੈ ਤਾਂ ਅਜਿਹੇ ਵਿਚ 18 ਦੀ ਮੀਟਿੰਗ ਲਈ ਅਧਿਆਪਕ ਅਤੇ ਸਕੂਲ ਤਿਆਰੀ ਕਿਵੇਂ ਕਰਨਗੇ?
ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
‘ਜਗ ਬਾਣੀ’ ਨੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ, ਜਿਸ ਵਿਚ ਅਧਿਆਪਕਾਂ ਦੀ ਨਾਰਾਜ਼ਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਸੀ। ਅਧਿਆਪਕਾਂ ਨੇ ਦੱਸਿਆ ਕਿ ਉਹ ਚੋਣ ਡਿਊਟੀ ’ਚ ਪੂਰੀ ਤਰ੍ਹਾਂ ਵਿਅਸਤ ਹਨ ਅਤੇ ਨਾ ਤਾਂ ਪੀ. ਟੀ. ਐੱਮ. ਦੀ ਤਿਆਰੀ ਲਈ ਸਮਾਂ ਹੈ, ਨਾ ਹੀ ਜ਼ਰੂਰੀ ਦਸਤਾਵੇਜ਼ ਤਿਆਰ ਕਰਨ ਦੀ ਗੁੰਜਾਇਸ਼। ਚੋਣ ਡਿਊਟੀ ਕਾਰਨ ਅਧਿਆਪਕ ਲਗਾਤਾਰ ਥਕਾਵਟ ਮਹਿਸੂਸ ਕਰ ਰਹੇ ਸਨ ਅਤੇ ਪੀ. ਟੀ. ਐੱਮ. ਲਈ ਸਮਾਂ ਕੱਢਣਾ ਮੁਸ਼ਕਿਲ ਹੋ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8