ਮਿਸ ਪੰਜਾਬਣ ਮਾਮਲੇ 'ਚ PTC ਚੈਨਲ ਦੇ MD ਨੂੰ ਪੰਜਾਬ ਪੁਲਸ ਨੇ ਹਿਰਾਸਤ 'ਚ ਲਿਆ
Wednesday, Apr 06, 2022 - 05:06 PM (IST)
ਚੰਡੀਗੜ੍ਹ (ਬਿਊਰੋ) - ਪੀ.ਟੀ.ਸੀ. ਚੈਨਲ ਦੇ ਐੱਮ.ਡੀ. ਰਬਿੰਦਰ ਨਰਾਇਣ ਨੂੰ ਮਿਸ ਪੰਜਾਬਣ ਦੇ ਮਾਮਲੇ 'ਚ ਇੱਕ ਪ੍ਰਤੀਯੋਗੀ ਵੱਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ. ਬਾਰੇ ਪੁੱਛਗਿੱਛ ਲਈ ਪੰਜਾਬ ਪੁਲਸ ਨੇ ਹਿਰਾਸਤ ਵਿੱਚ ਲਿਆ ਹੈ। ਪ੍ਰਤੀਯੋਗੀ ਵੱਲੋਂ ਦੋਸ਼ ਲਾਇਆ ਸੀ ਕਿ ਉਸ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਪੀ.ਟੀ.ਸੀ. ਸਟਾਫ਼ ਨੇ ਉਸ ਨਾਲ ਦੁਰਵਿਵਹਾਰ ਕੀਤਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ
ਸੂਤਰਾਂ ਅਨੁਸਾਰ ਰਵਿੰਦਰ ਨਰਾਇਣ ਦੀ ਇਹ ਗ੍ਰਿਫ਼ਤਾਰੀ ਪਿਛਲੇ ਦਿਨੀਂ ਮੁਹਾਲੀ ਵਿਖੇ ਦਰਜ ਹੋਏ ਮੁਕੱਦਮੇ 'ਚ ਕੀਤੀ ਗਈ ਹੈ। ਰਵਿੰਦਰ ਨਰਾਇਣ ਨੂੰ ਉਨ੍ਹਾਂ ਦੀ ਰਿਹਾਇਸ਼ ਗੁੜਗਾਉਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਕੁੜੀ ਹੈ, ਜੋ ਇੱਕ ਮਿਸ ਪੰਜਾਬਣ ਦੇ ਨਾਂ 'ਤੇ ਭੋਲੀਆਂ ਭਾਲੀਆਂ ਕੁੜੀਆਂ ਨੂੰ ਗਲਤ ਧੰਦੇ 'ਚ ਧਕੇਲ ਦੀ ਸੀ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ