PSPCL ਨੇ 1500 ਮੈਗਾਵਾਟ ਬਿਜਲੀ ਖੇਤੀਬਾੜੀ ਖੇਤਰ ਦੀ ਮੰਗ ਪੂਰੀ ਕਰਨ ਲਈ ਖਰੀਦੀ : ਵੇਨੂ ਪ੍ਰਸਾਦ

10/11/2021 8:21:38 PM

ਪਟਿਆਲਾ- 2021 ਪੀ.ਐਸ.ਪੀ.ਸੀ.ਐਲ ਦੇ ਸੀ.ਐੱਮ.ਡੀ. ਸ਼੍ਰੀ ਏ.ਵੇਣੂ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਦੀ ਸਥਿਤੀ ਅਜੇ ਵੀ ਕਾਇਮ ਹੈ, ਕਿਉਂਕਿ 10 ਅਕਤੂਬਰ ਨੂੰ ਰੋਜ਼ਾਨਾ ਦੀ ਲੋੜ ਦੇ 22 ਕੋਲੇ ਦੇ ਰੈਕ ਦੇ ਮੁਕਾਬਲੇ ਸਿਰਫ 12 ਕੋਲੇ ਦੇ ਰੈਕ ਪ੍ਰਾਪਤ ਹੋਏ ਸਨ। ਸੀ.ਐਮ.ਡੀ ਨੇ ਕਿਹਾ ਕਿ ਇਸ ਵੇਲੇ ਰਾਜ ਦੇ ਸਾਰੇ ਪ੍ਰਾਈਵੇਟ ਕੋਲਾ ਅਧਾਰਤ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ 2 ਦਿਨਾਂ ਤੋਂ ਘੱਟ ਹੈ ਜਦੋਂ ਕਿ ਸਰਕਾਰੀ ਪਲਾਂਟਾਂ ਕੋਲ 4 ਦਿਨਾਂ ਤੋਂ ਘੱਟ ਕੋਲਾ ਦਾ ਸਟਾਕ ਹੈ। ਰਾਜ ਵਿੱਚ ਸਥਿਤ ਕੋਲਾ ਅਧਾਰਤ ਪਲਾਂਟ ਅਜੇ ਵੀ 50% ਸਮਰੱਥਾ 'ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਰਾਣਾ ਕੇ. ਪੀ. ਦੀ ਮੰਗ, ਪੰਜਾਬ ਦੇ ਲੋਕਾਂ ਤੇ ਵਪਾਰੀਆਂ ਨੂੰ ਵੀ ਬਿਜਲੀ ਦੀਆਂ ਦਰਾਂ ’ਚ ਦਿੱਤੀ ਜਾਵੇ ਰਾਹਤ

ਏ.ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਪੀ.ਐਸ.ਪੀ.ਸੀ.ਐਲ ਖਾਸ ਕਰਕੇ ਖੇਤੀਬਾੜੀ ਖੇਤਰ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਾਜ਼ਾਰ ਤੋਂ ਬਹੁਤ ਜ਼ਿਆਦਾ ਬਿਜਲੀ ਖਰੀਦ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ ਕੱਲ੍ਹ ਪੰਜਾਬ ਰਾਜ ਦੀ 8885 ਮੈਗਾਵਾਟ ਬਿਜਲੀ ਦੀ ਵੱਧ ਤੋਂ ਵੱਧ ਮੰਗ ਪੂਰੀ ਕੀਤੀ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਅੱਜ 11 ਅਕਤੂਬਰ ਲਈ ਲਗਭਗ 1500 ਮੈਗਾਵਾਟ ਬਿਜਲੀ ਪਾਵਰ ਐਕਸਚੇਂਜ ਤੋਂ 14.46 ਰੁਪਏ ਪ੍ਰਤੀ ਯੂਨਿਟ  ਨਾਲ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ 10 ਅਕਤੂਬਰ ਨੂੰ ਖੇਤੀਬਾੜੀ ਖੇਤਰ ਨੂੰ ਬਿਜਲੀ ਸਪਲਾਈ ਵਿੱਚ ਬਹੁਤ ਸੁਧਾਰ ਹੋਇਆ, ਜਿਸ ਵਿੱਚ ਲਗਭਗ ਛੇ ਘੰਟੇ ਦੀ ਸਪਲਾਈ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਬਿਆਨ ’ਤੇ ਅਕਾਲੀ ਦਲ ਦਾ ਪਲਟਵਾਰ, ਕਿਹਾ ਪੰਜਾਬ ਦੀ ਜਾਇਦਾਦ ਦੀ ਕਰ ਰਹੇ ਦੁਰਵਰਤੋਂ

ਉਨ੍ਹਾਂ ਇਹ ਵੀ ਕਿਹਾ ਕਿ ਖਪਤਕਾਰਾਂ ਦੀਆਂ ਹੋਰ ਸ਼੍ਰੇਣੀਆਂ 'ਤੇ ਬਿਜਲੀ ਕੱਟਾਂ ਦੀ ਮਾਤਰਾ ਵੀ ਕਾਫ਼ੀ ਘੱਟ ਰਹੀ। ਸੀ.ਐਮ.ਡੀ. ਨੇ ਉਮੀਦ ਜਤਾਈ ਕਿ ਅਗਲੇ 1-2 ਦਿਨਾਂ ਦੇ ਅੰਦਰ ਬਿਜਲੀ ਦੀ ਉਪਲਬਧਤਾ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ, ਕਿਉਂਕਿ ਰਾਜ ਦੇ ਖੇਤਰ ਅਤੇ ਹੋਰ ਬਾਹਰਲੇ ਲੰਮੇ ਸਮੇਂ ਦੇ ਸਰੋਤਾਂ ਤੋਂ ਲਗਭਗ 400 ਮੈਗਾਵਾਟ ਵਾਧੂ ਬਿਜਲੀ ਦੀ ਮਾਤਰਾ ਪ੍ਰਾਪਤ ਹੋਣ ਦੀ ਉਮੀਦ ਹੈ । ਜੀ.ਜੀ.ਐਸ.ਐਸ.ਟੀ.ਪੀ., ਰੋਪੜ ਦਾ ਇੱਕ ਹੋਰ ਯੂਨਿਟ ਵੀ ਕੱਲ ਤੋਂ ਬਿਜਲੀ ਪੈਦਾ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਵਾ ਅਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਤੋਂ 50 ਮੈਗਾਵਾਟ ਦੀ ਪੈਦਾਵਾਰ ਵੀ ਅੱਜ ਸ਼ੁਰੂ ਹੋ ਗਈ ਹੈ ਜੋ ਜਲਦੀ ਹੀਲਾ 100 ਮੈਗਾਵਾਟ ਹੋ ਜਾਵੇਗੀ।

 


Bharat Thapa

Content Editor

Related News