ਵਿਦਿਆਰਥੀਆਂ ਦੀ ਉਡੀਕ ਖ਼ਤਮ, ''ਪੰਜਾਬ ਬੋਰਡ'' ਵੱਲੋਂ 8ਵੀਂ ਤੇ 10ਵੀਂ ਦੇ ਨਤੀਜਿਆਂ ਦਾ ਐਲਾਨ

Monday, May 17, 2021 - 03:26 PM (IST)

ਵਿਦਿਆਰਥੀਆਂ ਦੀ ਉਡੀਕ ਖ਼ਤਮ, ''ਪੰਜਾਬ ਬੋਰਡ'' ਵੱਲੋਂ 8ਵੀਂ ਤੇ 10ਵੀਂ ਦੇ ਨਤੀਜਿਆਂ ਦਾ ਐਲਾਨ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ 8ਵੀਂ ਅਤੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਬੋਰਡ ਵੱਲੋਂ ਇਨ੍ਹਾਂ ਨਤੀਜਿਆਂ ਦਾ ਐਲਾਨ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, 'ਡੇਂਗੂ' ਦੇ ਮੁਫ਼ਤ ਟੈਸਟ ਲਈ 4 ਨਵੀਆਂ ਲੈਬਾਰਟਰੀਆਂ ਸਥਾਪਿਤ

ਨਤੀਜਿਆਂ ਦਾ ਐਲਾਨ ਕਰਦੇ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਦੇ ਨਾਲ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਵੀ ਦਿਖਾਈ ਦਿੱਤੇ। ਉਨ੍ਹਾਂ ਦੱਸਿਆ ਕਿ ਨਤੀਜੇ ਪਿਛਲੇ ਸਾਲ ਅਪਣਾਏ ਗਏ ਤਰੀਕੇ ਮਤਲਬ ਕਿ ਇੰਟਰਨਲ ਅਸੈੱਸਮੈਂਟ ਦੇ ਆਧਾਰ 'ਤੇ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਦਾ ਨਤੀਜਾ 99.93 ਫ਼ੀਸਦੀ ਰਿਹਾ ਹੈ, ਜਦੋਂ ਕਿ ਕੁੜੀਆਂ ਦਾ ਨਤੀਜਾ 99 ਫ਼ੀਸਦੀ ਤੋਂ ਵੀ ਉੱਪਰ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਜੇਲ੍ਹ 'ਚ ਟਕਰਾਏ ਜਾਮ ਤੇ ਹੁੱਕਾ ਪੀਂਦੇ ਦਿਖੇ ਕੈਦੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ 8ਵੀਂ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਅਤੇ ਅੱਜ ਇੰਟਰਨਲ ਅਸੈੱਸਮੈਂਟ ਦੇ ਆਧਾਰ 'ਤੇ ਉਕਤ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News