PSEB 9ਵੀਂ ਤੇ 11ਵੀਂ ਜਮਾਤ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਜ਼ਰੂਰੀ ਖ਼ਬਰ, ਵਧਾਈ ਗਈ ਪੇਮੈਂਟ ਦੀ ਆਖ਼ਰੀ ਤਾਰੀਖ਼
Thursday, Aug 31, 2023 - 10:20 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 9ਵੀਂ ਅਤੇ 11ਵੀਂ ਕਲਾਸ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ 30 ਅਗਸਤ ਨਿਰਧਾਰਿਤ ਕੀਤੀ ਗਈ ਸੀ ਪਰ ਪਿਛਲੇ ਹਫ਼ਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ’ਚ ਛੁੱਟੀਆਂ ਐਲਾਨੇ ਜਾਣ ਕਾਰਨ ਇਹ ਕੰਮ ਸਕੂਲਾਂ ਵਿਚ ਦੇਰ ਨਾਲ ਸ਼ੁਰੂ ਹੋਇਆ ਅਤੇ ਆਖ਼ਰੀ ਤਾਰੀਖ਼ ਨੂੰ ਵੈੱਬਸਾਈਟ ’ਤੇ ਲੋਡ ਜ਼ਿਆਦਾ ਹੋਣ ਕਾਰਨ ਪੇਮੈਂਟ ਆਪਸ਼ਨ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਸਕੂਲਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਰੱਖੜੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਭਿਆਨਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ PGI ਰੈਫ਼ਰ
ਸਕੂਲ ਸੰਚਾਲਕਾਂ ਵੱਲੋਂ ਬੋਰਡ ਦਫ਼ਤਰ ’ਚ ਸੰਪਰਕ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਬੋਰਡ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਦਿੱਕਤ ਬੋਰਡ ਵੈੱਬਸਾਈਟ ਦੀ ਹੈ ਜਾਂ ਬੈਂਕ ਸਰਵਰ ਦੀ, ਇਸ ਨੂੰ ਚੈੱਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਵੀਂ ਪਹਿਲ, ਵਿਦਿਆਰਥੀਆਂ ਨੂੰ ਲਿਆਂਦਾ ਸਕੱਤਰੇਤ
ਦੱਸ ਦੇਈਏ ਕਿ ਰਜਿਸਟ੍ਰੇਸ਼ਨ ਦੇ ਕੰਮ ਵਿਚ ਦੇਰ ਹੋਣ ’ਤੇ ਬੋਰਡ ਵੱਲੋਂ ਸਕੂਲਾਂ ਵੱਲੋਂ ਪ੍ਰਤੀ ਬੱਚੇ ਦੇ ਹਿਸਾਬ ਨਾਲ ਭਾਰੀ ਜੁਰਮਾਨਾ ਵਸੂਲਿਆ ਜਾਂਦਾ ਹੈ। ਇਸ ਤੋਂ ਬਾਅਦ ਸਕੂਲ ਸੰਚਾਲਕਾਂ ਨੇ ਉਸ ਸਮੇਂ ਰਾਹਤ ਦਾ ਸਾਹ ਲਿਆ, ਜਦੋਂ ਬੋਰਡ ਵੱਲੋਂ ਪੇਮੈਂਟ ਤਾਰੀਖ਼ ਨੂੰ 30 ਅਗਸਤ ਤੋਂ ਵਧਾਉਂਦੇ ਹੋਏ 31 ਅਗਸਤ ਕਰ ਦਿੱਤੀ ਪਰ ਵੈੱਬਸਾਈਟ ਦੇ ਲੋਡ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਮੁੜ ਇਕ ਵਾਰ ਬਦਲਦੇ ਹੋਏ ਹੁਣ 1 ਸਤੰਬਰ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8