10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ PSEB ਨੇ ਖਿੱਚੀ ਤਿਆਰੀ, ਜਾਰੀ ਕੀਤੇ ਦਿਸ਼ਾ-ਨਿਰਦੇਸ਼

Wednesday, Jan 31, 2024 - 10:59 AM (IST)

10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ PSEB ਨੇ ਖਿੱਚੀ ਤਿਆਰੀ, ਜਾਰੀ ਕੀਤੇ ਦਿਸ਼ਾ-ਨਿਰਦੇਸ਼

ਲੁਧਿਆਣਾ (ਵਿੱਕੀ) : 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਬੋਰਡ ਨੇ ਪੂਰੀ ਤਰ੍ਹਾਂ ਕਮਰ ਕਸ ਲਈ ਹੈ। ਇਸ ਲੜੀ ਤਹਿਤ ਬੋਰਡ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ 'ਚ ਕਿਹਾ ਗਿਆ ਹੈ ਕਿ 10ਵੀਂ ਅਤੇ 12ਵੀਂ ਪ੍ਰੀਖਿਆ ਨਾਲ ਸਬੰਧਿਤ ਪ੍ਰਸ਼ਨ-ਪੱਤਰਾਂ ਨੂੰ ਸਕੂਲ ਪ੍ਰਿੰਸੀਪਲ ਕਮ-ਕੇਂਦਰ ਕੰਟਰੋਲਰ ਨੂੰ ਸੌਂਪ ਕੇ ਬੈਕਾਂ ਦੀ ਸੇਫ ਕਸਟੱਡੀ ’ਚ ਰੱਖਿਆ ਜਾਵੇਗਾ। ਇਹੀ ਨਹੀਂ ਬੋਰਡ ਨੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਕਿਸੇ ਸਕੂਲ 'ਚ ਪ੍ਰੀਖਿਆਰਥੀਆਂ ਨੂੰ ਬਿਠਾਉਣ ਲਈ ਫਰਨੀਚਰ ਦੀ ਕਮੀ ਹੈ ਤਾਂ ਉਸ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ ਆਪਣੇ ਪੱਧਰ ’ਤੇ ਪੂਰਾ ਕਰ ਲਿਆ ਜਾਵੇ।

ਇਹ ਵੀ ਪੜ੍ਹੋ : PSEB 10ਵੀਂ ਤੇ 12ਵੀਂ ਦੇ ਵਿਦਿਆਰਥੀ ਹੋ ਜਾਣ ਤਿਆਰ, Practical ਪ੍ਰੀਖਿਆਵਾਂ ਲਈ ਜਾਰੀ ਹੋ ਗਈ ਡੇਟਸ਼ੀਟ

ਉੱਥੇ ਪ੍ਰੀਖਿਆਰਥੀਆਂ ਨੂੰ ਵੀ ਪ੍ਰੀਖਿਆ ਤੋਂ 1 ਘੰਟਾ ਪਹਿਲਾਂ ਕੇਂਦਰ ’ਤੇ ਪੁੱਜਣ ਦੀ ਹਿਦਾਇਤ ਕੀਤੀ ਗਈ ਹੈ। ਪੱਤਰ ’ਚ ਸਾਰੇ ਡੀ. ਈ. ਓਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਪ੍ਰਿੰਸੀਪਲ-ਕਮ-ਕੇਂਦਰ ਕੰਟਰੋਲਰ ਨੂੰ ਨਿਰਦੇਸ਼ਿਤ ਕੀਤਾ ਜਾਵੇ ਕਿ ਪ੍ਰਸ਼ਨ ਅੰਕਿਤ ਮਿਤੀਆਂ ਅਨੁਸਾਰ ਪ੍ਰਾਪਤ ਹੋ ਸਕਣ, ਇਸ ਦੇ ਨਾਲ ਹੀ ਬੋਰਡ ਨੇ ਪ੍ਰੀਖਿਆ ਦੇ ਸੰਚਾਰੂ ਸੰਚਾਲਣ ਦੇ ਲਈ ਕਈ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਸਬੰਧ ’ਚ ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਕੀਤਾ ਜਾਵੇ।

ਇਹ ਵੀ ਪੜ੍ਹੋ : ਘਰ 'ਚ 2 ਫਰਵਰੀ ਦਾ ਸੀ ਵਿਆਹ, ਮੁੰਡੇ ਨੇ ਨਹਿਰ 'ਚ ਮਾਰੀ ਛਾਲ, ਬਚਾਉਂਦਿਆਂ ਦੋਸਤ ਵੀ ਰੁੜ੍ਹਿਆ (ਵੀਡੀਓ)

ਉੱਥੇ ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਸੈਂਟਰ ਦੀ ਹਰ ਕਲਾਸ ’ਚ 30 ਪ੍ਰੀਖਿਆਰਥੀਆਂ ਦੇ ਆਧਾਰ ’ਤੇ ਹੀ ਸੀਟਿੰਗ ਪਲਾਨ ਤਿਆਰ ਕੀਤਾ ਜਾਵੇ ਅਤੇ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇ ਕਿ ਇਕ ਤੋਂ ਜ਼ਿਆਦਾ ਪ੍ਰੀਖਿਆਰਥੀ ਵਾਸ਼ਰੂਮ ’ਚ ਨਾ ਜਾਣ। ਪ੍ਰਸ਼ਨ-ਪੱਤਰ ਨੂੰ ਕੇਂਦਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਕੇਂਦਰ ਕੰਟਰੋਲਰ ਦੀ ਤੈਅ ਕਰ ਦਿੱਤੀ ਗਈ ਹੈ। ਬੋਰਡ ਨੇ ਕਿਹਾ ਕਿ ਪ੍ਰੀਖਿਆ ਕੇਂਦਰ ’ਚ ਸੁਪਰੀਡੈਂਟ ਅਤੇ ਡਿਪਟੀ ਸੁਪਰੀਡੈਂਟ ਦੀ ਤਾਇਨਾਤੀ ਡੀ. ਈ. ਓ. ਵੱਲੋਂ ਭੇਜੇ ਗਏ ਪੈਨਲ ਤੋਂ ਕੀਤੀ ਜਾਵੇਗੀ। ਨਿਗਰਾਨੀ ਕਰਨ ਵਾਲਾ ਸਟਾਫ ਸਬੰਧਿਤ ਸਕੂਲ ਤੋਂ ਹੋਵੇਗਾ। ਜੇਕਰ ਕਿਸੇ ਪ੍ਰੀਖਿਆ ਕੇਂਦਰ ਵਿਚ ਸਟਾਫ/ਫਰਨੀਚਰ ਦੀ ਕਮੀ ਹੈ ਤਾਂ ਉਸ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ ਪੂਰਾ ਕੀਤਾ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News