PSEB ਨੇ ਖੋਲ੍ਹਿਆ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਪੋਰਟਲ, ਫਾਰਮ ਭਰਨ 'ਚ ਹੋਈ ਦੇਰ ਤਾਂ ਲੱਗੇਗਾ ਭਾਰੀ ਜੁਰਮਾਨਾ

Wednesday, Jun 26, 2024 - 10:34 AM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਸਬੰਧਿਤ ਸਕੂਲਾ ਦੇ ਲਈ ਸੈਸ਼ਨ 2024-25 ਲਈ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਕਰਨ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ ਹੈ। 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ 26 ਜੂਨ ਤੋਂ 21 ਅਗਸਤ ਤੱਕ ਬਿਨਾਂ ਲੇਟ ਫ਼ੀਸ, 22 ਅਗਸਤ ਤੋਂ 17 ਸਤੰਬਰ ਤੱਕ 500 ਪ੍ਰਤੀ ਵਿਦਿਆਰਥੀ ਲੇਟ ਫ਼ੀਸ ਦੇ ਨਾਂਲ ਅਤੇ 18 ਸਤੰਬਰ ਤੋਂ 9 ਅਕਤੂਬਰ ਤੱਕ 1500 ਪ੍ਰਤੀ ਵਿਦਿਆਰਥੀ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਕਾਲੀ ਦਲ 'ਚ ਬਾਗ਼ੀ ਸੁਰਾਂ ਨੇ ਫੜਿਆ ਜ਼ੋਰ, 'ਸ਼੍ਰੋਮਣੀ ਅਕਾਲੀ ਦਲ ਬਚਾਓ' ਲਹਿਰ ਦਾ ਕੀਤਾ ਜਾਵੇਗਾ ਆਗਾਜ਼

ਇਸੇ ਤਰ੍ਹਾਂ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ 4 ਜੁਲਾਈ ਤੋਂ 28 ਅਗਸਤ ਤੱਕ ਬਿਨਾਂ ਲੇਟ ਫੀਸ, 29 ਅਗਸਤ ਤੋਂ 17 ਸਤੰਬਰ ਤੱਕ 500 ਤੱਕ ਪ੍ਰਤੀ ਵਿਦਿਆਰਥੀ ਲੇਟ ਫ਼ੀਸ ਦੇ ਨਾਲ ਅਤੇ 18 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫ਼ੀਸ ਦੇ ਨਾਲ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਕਰਨ ਲਈ ਬੋਰਡ ਵੱਲੋਂ ਨਿਰਧਾਰਿਤ ਜਾਰੀ ਸ਼ਡਿਊਲ 'ਚ ਹੀ ਬਣਦੀ ਫ਼ੀਸ ਅਤੇ ਜੁਰਮਾਨਾ ਫ਼ੀਸ ਦੇ ਨਾਲ ਇਹ ਕੰਮ ਪੂਰਾ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ ਕਿਉਂਕਿ ਨਿਰਧਾਰਿਤ ਸ਼ਡਿਊਲ ਤੋਂ ਬਾਅਦ ਇਸ ਦੇ ਸਮੇਂ ਵਿਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, 10 ਜੁਲਾਈ ਨੂੰ ਕਾਮਿਆਂ ਨੂੰ ਮਿਲੇਗੀ ਤਨਖਾਹੀ ਛੁੱਟੀ

ਇਸ ਦੇ ਨਾਲ ਹੀ ਬੋਰਡ ਨੇ ਕਿਹਾ ਕਿ ਸਕੂਲ ਮੁਖੀ ਬਿਨਾਂ ਲੇਟ ਫ਼ੀਸ ਦਿੱਤੇ ਸਮੇਂ ਦੌਰਾਨ ਹੀ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਦਾ ਕੰਮ ਪੂਰਾ ਕਰਵਾਉਣ। ਬਿਨਾਂ ਲੇਟ ਫ਼ੀਸ ਸਮਾਂ ਨਿਕਲ ਜਾਣ ਤੋਂ ਬਾਅਦ ਜੇਕਰ ਕਿਸੇ ਸਕੂਲ ਮੁਖੀ ਵੱਲੋਂ ਜੁਰਮਾਨਾ ਮੁਆਫ਼ੀ ਲਈ ਅਰਜ਼ੀ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਜੇਕਰ ਕਿਸੇ ਵੀ ਵਿਦਿਆਰਥੀ ਦੀ ਐਂਟਰੀ ਕਿਸੇ ਵੀ ਕਾਰਨ ਰਹਿ ਜਾਂਦੀ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁਖੀ/ਮੁਲਾਜ਼ਮ ਦੀ ਹੋਵੇਗੀ। ਅਜਿਹੇ ਵਿਦਿਆਰਥੀਆਂ ਦੇ ਨਿਰਧਾਰਿਤ ਸ਼ਡਿਊਲ ਤੋਂ ਬਾਅਦ ਆਨਲਾਈਨ ਐਂਟਰੀ ਰਜਿਸਟ੍ਰੇਸ਼ਨ ਕਰਨ ਦਾ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News