PSEB ਵੱਲੋਂ ਹੁਣ 2004 ਤੋਂ 2018 ਤੱਕ ਦੇ 'ਵਿਦਿਆਰਥੀਆਂ' ਨੂੰ ਵੀ ਦਿੱਤਾ ਗਿਆ ਵੱਡਾ ਤੋਹਫ਼ਾ

Saturday, Jan 02, 2021 - 12:25 PM (IST)

PSEB ਵੱਲੋਂ ਹੁਣ 2004 ਤੋਂ 2018 ਤੱਕ ਦੇ 'ਵਿਦਿਆਰਥੀਆਂ' ਨੂੰ ਵੀ ਦਿੱਤਾ ਗਿਆ ਵੱਡਾ ਤੋਹਫ਼ਾ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 1970 ਤੋਂ ਸਾਲ 2003 ਤੱਕ ਪ੍ਰੀਖਿਆ ਪਾਸ ਕਰ ਚੁੱਕੇ ਪ੍ਰੀਖਿਆਰਥੀਆਂ ਨੂੰ ਆਪਣੀ ਕਾਰਗੁਜ਼ਾਰੀ ਵਧਾਉਣ ਲਈ ਸੁਨਹਿਰੀ ਮੌਕਾ ਦੇਣ ਤੋਂ ਬਾਅਦ ਹੁਣ ਸਾਲ 2004 ਤੋਂ 2018 ਤੱਕ ਦੇ ਵਿਦਿਆਰਥੀਆਂ ਨੂੰ ਵੀ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਪਣੀ ਕਾਰਗੁਜ਼ਾਰੀ 'ਚ ਸੁਧਾਰ ਕਰਨ ਲਈ ਦਿੱਤੇ ਗਏ ਸੁਨਹਿਰੀ ਮੌਕੇ ਦੀ ਪ੍ਰੀਖਿਆ ਦੇਣ ਦੀਆਂ ਸ਼ਰਤਾਂ 'ਚ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮਿਊਂਸੀਪਲ ਚੋਣਾਂ ਕਰਵਾਉਣ ਲਈ 'ਪੈਰਾ ਮਿਲਟਰੀ ਫੋਰਸ' ਲਾਉਣ ਦੀ ਮੰਗ

ਇਸ ਮੁਤਾਬਕ ਹੁਣ ਸਾਲ 2004 ਤੋਂ ਸਾਲ 2018 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰੀਖਿਆਰਥੀ ਵੀ ਇਸ ਸੁਨਹਿਰੀ ਮੌਕੇ ਦਾ ਲਾਭ ਚੁੱਕਦੇ ਹੋਏ ਆਪਣੀ ਕਾਰਗੁਜ਼ਾਰੀ 'ਚ ਸੁਧਾਰ ਕਰ ਸਕਣਗੇ। ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲਾਂ ਸਾਲ 1970 ਤੋਂ ਲੈ ਕੇ ਸਾਲ 2003 ਤੱਕ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰ ਚੁੱਕੇ ਪ੍ਰੀਖਿਆਰਥੀਆਂ ਨੂੰ ਆਪਣੀ ਕਾਰਗੁਜ਼ਾਰੀ 'ਚ ਸੁਧਾਰ ਕਰਨ ਹਿੱਤ ਨਵੇਂ ਸਿਰਿਓਂ ਪ੍ਰੀਖਿਆ ਦੇਣ ਲਈ ਸੁਨਹਿਰੀ ਮੌਕਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ' ਦੌਰਾਨ ਤੇਜ਼ੀ ਨਾਲ ਟੁੱਟਣ ਲੱਗੇ ਭਾਜਪਾ ਦੀ ‘ਗਾਨੀ ਦੇ ਮਣਕੇ’, ਆਗੂਆਂ ਨੇ ਫਿਰ ਦਿੱਤੇ ਅਸਤੀਫ਼ੇ

ਹੁਣ ਇਸ ਸੁਨਹਿਰੀ ਮੌਕੇ ਦੀ ਪ੍ਰੀਖਿਆ ਦੀ ਹੱਦ ਸਾਲ 2018 ਤੱਕ ਵਧਾ ਦਿੱਤੀ ਗਈ ਹੈ, ਭਾਵ ਹੁਣ ਸਾਲ 1970 ਤੋਂ ਸਾਲ 2018 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰ ਚੁੱਕੇ ਪ੍ਰੀਖਿਆਰਥੀ ਆਪਣੀ ਕਾਰਗੁਜ਼ਾਰੀ 'ਚ ਸੁਧਾਰ ਕਰਨ ਲਈ ਸੁਨਹਿਰੀ ਮੌਕੇ ਦੀ ਇਹ ਪ੍ਰੀਖਿਆ ਦੇ ਸਕਦੇ ਹਨ। ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ ਸਾਲ 2004 ਤੋਂ ਸਾਲ 2018 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰੀਖਿਆਰਥੀ ਕੰਮਕਾਜ ਵਾਲੇ ਦਿਨਾਂ 'ਚ ਆਪਣੇ ਪ੍ਰੀਖਿਆ ਫ਼ਾਰਮ ਭਰ ਕੇ ਯੋਗਤਾ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਸਮੇਤ ਬੋਰਡ ਦੇ ਮੁੱਖ ਦਫ਼ਤਰ ਵਿਖੇ ਨਿੱਜੀ ਪਹੁੰਚ ਕਰ ਕੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕੋਲੋਂ ਪ੍ਰੀਖਿਆ ਫ਼ੀਸ ਭਰਨ ਦੀ ਪ੍ਰਵਾਨਗੀ ਪ੍ਰਾਪਤ ਕਰਨਗੇ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ CBSE ਦੀ ਫਰਜ਼ੀ ਡੇਟਸ਼ੀਟ ਵਾਇਰਲ, ਸਰਕਾਰ ਵੱਲੋਂ ਅਲਰਟ ਜਾਰੀ

ਸਾਲ 2004 ਤੋਂ ਸਾਲ 2018 ਤੱਕ ਦੇ ਇਨ੍ਹਾਂ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਕਰਵਾ ਦਿੱਤੇ ਗਏ ਹਨ। ਪ੍ਰੀਖਿਆ ਫ਼ੀਸਾਂ ਦਾ ਸ਼ਡਿਊਲ ਅਤੇ ਦਿਸ਼ਾ-ਨਿਰਦੇਸ਼ ਪਹਿਲਾਂ ਪ੍ਰਕਾਸ਼ਿਤ ਪ੍ਰੈੱਸ ਨੋਟ ਵਾਲਾ ਹੀ ਰਹੇਗਾ, ਜੋ ਕਿ ਬੋਰਡ ਦੀ ਵੈੱਬਸਾਈਟ ’ਤੇ ਵੀ ਉਪਲੱਬਧ ਹੈ। ਇਨ੍ਹਾਂ ਪ੍ਰੀਖਿਆਰਥੀਆਂ ਦੀ ਸੁਨਹਿਰੀ ਮੌਕੇ ਦੀ ਪ੍ਰੀਖਿਆ ਮੋਹਾਲੀ ਵਿਖੇ ਹੀ ਕਰਵਾਈ ਜਾਵੇਗੀ। ਇਸ ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ 10ਵੀਂ ਜਮਾਤ ਦੇ ਸਬੰਧਿਤ ਪ੍ਰੀਖਿਆਰਥੀ ਟੈਲੀਫ਼ੋਨ ਨੰਬਰ 0172-5227274, 5227292 ਅਤੇ 12ਵੀਂ ਜਮਾਤ ਦੇ ਸਬੰਧਿਤ ਪ੍ਰੀਖਿਆਰਥੀ ਟੈਲੀਫ਼ੋਨ ਨੰਬਰ 0172-5227319, 5227305 ’ਤੇ ਸੰਪਰਕ ਕਰ ਸਕਦੇ ਹਨ।
ਨੋਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਸੁਨਹਿਰੀ ਮੌਕੇ ਬਾਰੇ ਦਿਓ ਆਪਣੀ ਰਾਏ


 


author

Babita

Content Editor

Related News