ਫਾਊਂਡੇਸ਼ਨ ਆਫ ਆਈ. ਟੀ. ਦਾ ਪੇਪਰ ਰਿਹਾ ਆਸਾਨ
Friday, Mar 09, 2018 - 08:01 AM (IST)
ਪਟਿਆਲਾ (ਪ੍ਰਤਿਭਾ) - ਸੀ. ਬੀ. ਐੱਸ. ਈ. ਦੀ ਪ੍ਰੀਖਿਆ ਤਹਿਤ ਵੀਰਵਾਰ ਨੂੰ 10ਵੀਂ ਦਾ ਫਾਊਂਡੇਸ਼ਨ ਆਫ ਆਈ. ਟੀ. ਦਾ ਪੇਪਰ ਦੇਣ ਲਈ ਅਲੱਗ-ਅਲੱਗ ਸਕੂਲਾਂ ਵਿਚ ਬਣੇ ਸੈਂਟਰਾਂ 'ਤੇ ਵਿਦਿਆਰਥੀ ਪਹੁੰਚੇ। ਵਿਦਿਆਰਥੀਆਂ ਨੂੰ ਪੇਪਰ ਆਸਾਨ ਲੱਗਾ। ਸਵੇਰ ਸਮੇਂ ਪੇਪਰ ਤੋਂ ਪਹਿਲਾਂ ਹੀ ਸੈਂਟਰ ਪਹੁੰਚ ਕੇ ਵਿਦਿਆਰਥੀਆਂ ਨੇ ਥੋੜ੍ਹਾ ਰਿਵਾਈਜ਼ ਕੀਤਾ ਅਤੇ ਉਸ ਤੋਂ ਬਾਅਦ ਪੇਪਰ ਦੇ ਕੇ ਰਿਲੈਕਸ ਦਿਸੇ। ਬੱਚਿਆਂ ਨੇ ਕਿਹਾ ਕਿ ਹੁਣ 12 ਮਾਰਚ ਨੂੰ ਐੈੱਨ. ਸੀ. ਸੀ. ਦਾ ਪੇਪਰ ਦੇਣ ਦੀ ਤਿਆਰੀ ਕਰਨਗੇ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਪੇਪਰਾਂ ਦੌਰਾਨ ਉਹ ਮੋਬਾਇਲ ਬਿਲਕੁਲ ਵੀ ਯੂਜ਼ ਨਹੀਂ ਕਰ ਰਹੇ ਹਨ। ਵਟਸਐਪ ਵੀ ਬੰਦ ਕੀਤਾ ਹੈ ਤਾਂ ਕਿ ਪੇਪਰਾਂ ਦੀ ਸਹੀ ਤਿਆਰੀ ਹੋ ਸਕੇ ਅਤੇ ਉਨ੍ਹਾਂ ਦਾ ਧਿਆਨ ਵੀ ਨਾ ਭਟਕੇ।
