12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ : 3 ਚੋਣਵੇਂ ਵਿਸ਼ਿਆਂ ’ਤੇ ਹੋ ਸਕਦੀ ਹੈ ਪ੍ਰੀਖਿਆ

Monday, May 24, 2021 - 01:22 PM (IST)

ਲੁਧਿਆਣਾ/ਚੰਡੀਗੜ੍ਹ/ਮੋਹਾਲੀ (ਵਿੱਕੀ, ਰਮਨਜੀਤ, ਨਿਆਮੀਆਂ) : 12ਵੀਂ ਕਲਾਸ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਕੇਂਦਰੀ ਮੰਤਰੀਆਂ ਨਾਲ ਬੈਠਕ ਵਿਚ ਕੀਤੀ ਗਈ ਗੱਲਬਾਤ ਤੋਂ ਬਾਅਦ ਸੰਭਾਵਨਾਵਾਂ ਵੀ ਪ੍ਰਬਲ ਹੋ ਗਈਆਂ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਆਯੋਜਿਤ ਕਰ ਸਕਦਾ ਹੈ। ਭਾਵੇਂ ਇਸ ਸਬੰਧ ’ਚ ਹੁਣ ਕੋਈ ਅਧਿਕਾਰਕ ਫ਼ੈਸਲਾ ਨਹੀਂ ਹੋਇਆ ਹੈ ਪਰ ਸਿੰਗਲਾ ਨੇ ਕੇਂਦਰੀ ਮੰਤਰੀਆਂ ਨੂੰ ਸੁਝਾਅ ਦਿੱਤਾ ਹੈ ਕਿ ਕੇਂਦਰ ਸਰਕਾਰ ਨੂੰ ਸਿਰਫ 3 ਚੁਨਿੰਦਾ ਵਿਸ਼ਿਆਂ ਦੀ ਹੀ ਪ੍ਰੀਖਿਆ ਕਰਵਾਉਣੀ ਚਾਹੀਦੀ ਹੈ, ਜਿਸ ਨਾਲ ਕੋਵਿਡ-19 ਪ੍ਰੋਟੋਕਾਲ ਦੇ ਨਾਲ-ਨਾਲ ਸੋਸ਼ਲ ਡਿਸਟੈਂਸਿੰਗ ਦੀ ਚੰਗੀ ਤਰ੍ਹਾਂ ਪਾਲਣਾ ਹੋ ਸਕੇਗੀ।

ਇਹ ਵੀ ਪੜ੍ਹੋ : ਕੋਵਿਡ ਟੀਕਾ ਨਿਰਮਾਤਾ ‘ਮੌਡਰਨਾ’ ਨੇ ਪੰਜਾਬ ਨੂੰ ਸਿੱਧੇ ਟੀਕੇ ਭੇਜਣ ਤੋਂ ਕੀਤਾ ਇਨਕਾਰ

ਇਸ ਰੁਖ ਤੋਂ ਲਗਭਗ ਸਾਫ਼ ਹੈ ਕਿ ਜੇਕਰ ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਬੋਰਡ ਦੇ 3 ਚੁਨਿੰਦਾ ਵਿਸ਼ਿਆਂ ਦੀ ਪ੍ਰੀਖਿਆ ਹੁੰਦੀ ਹੈ ਤਾਂ ਇਸ ਅਨੁਸਾਰ ਹੀ ਪੀ. ਐੱਸ. ਈ. ਬੀ. 12ਵੀਂ ਕਲਾਸ ਦੀਆਂ ਸਾਰੀਆਂ ਸਟ੍ਰੀਮਸ ਦੇ 3-3 ਚੁਨਿੰਦਾ ਵਿਸ਼ਿਆਂ ਦੀ ਪ੍ਰੀਖਿਆ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਸਕਦਾ ਹੈ। ਯਾਦ ਰਹੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਕਾਰਨ ਰੱਦ ਹੋ ਗਈਆਂ ਸਨ। ਇਸ ਵਾਰ ਪੰਜਾਬ ਸਰਕਾਰ ਅਤੇ ਪੀ. ਐੱਸ. ਈ. ਬੀ. ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ 12ਵੀਂ ਕਲਾਸ ਦੀ ਪ੍ਰੀਖਿਆ ਨੂੰ ਟਾਲ ਦਿੱਤਾ ਗਿਆ ਹੈ ਕਿਉਂਕਿ ਇਸੇ ਪ੍ਰੀਖਿਆ ਦੇ ਆਧਾਰ ’ਤੇ ਬੱਚਿਆਂ ਨੇ ਆਪਣੀ ਅਗਲੀ ਪੜ੍ਹਾਈ ਕਰਨੀ ਹੁੰਦੀ ਹੈ।

ਇਹ ਵੀ ਪੜ੍ਹੋ : ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨਾਂ ਵੱਲੋਂ ਵੱਡੇ ਖ਼ੁਲਾਸੇ, ਸੁੱਖਾ ਲੰਮੇ ਦੇ ਕਤਲ ਦਾ ਬਿਆਨ ਕੀਤਾ ਪੂਰਾ ਸੱਚ

ਦੱਸ ਦੇਈਏ ਕਿ 12ਵੀਂ ਕਲਾਸ ਦੀ ਪ੍ਰੀਖਿਆ 22 ਮਾਰਚ ਤੋਂ ਸ਼ੁਰੂ ਹੋਣੀ ਸੀ, ਉਸ ਤੋਂ ਬਾਅਦ ਬੋਰਡ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪ੍ਰੀਖਿਆ ਦੀ ਸ਼ੁਰੂ ਹੋਣ ਵਾਲੀ ਤਾਰੀਖ਼ 20 ਅਪ੍ਰੈਲ ਕਰ ਦਿੱਤੀ ਸੀ ਪਰ ਉਸ ਤੋਂ ਬਾਅਦ ਇਸ ਨੂੰ ਅਗਲੇ ਹੁਕਮਾਂ ਤੱਕ ਲਈ ਟਾਲ ਦਿੱਤਾ ਗਿਆ ਸੀ। ਵਰਨਣਯੋਗ ਹੈ ਕਿ ਇਸ ਸਾਲ ਲਗਭਗ 3 ਲੱਖ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਪ੍ਰੀਖਿਆ ’ਚ ਅਪੀਅਰ ਹੋਣਗੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਤਲਖ਼ੀ ਤੋਂ ਬਾਅਦ ਇੰਝ ਸ਼ੁਰੂ ਹੋਇਆ ਸੀ ਰੇੜਕਾ, ਕੈਪਟਨ ਨੇ ਹੀ ਮੰਗੇ ਸਨ ਮੰਤਰੀਆਂ ਤੋਂ ਅਸਤੀਫ਼ੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News