ਚਿੱਟੇ ਖਿਲਾਫ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ

Monday, Jul 02, 2018 - 12:01 AM (IST)

ਚਿੱਟੇ ਖਿਲਾਫ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ

ਔੜ,  (ਛਿੰਜੀ)— ਕਸਬਾ ਔੜ ਵਿਖੇ ਵੱਖ-ਵੱਖ ਪਿੰਡਾਂ ’ਚੋਂ ਇਕਠੇ ਹੋਏ  ਨੌਜਵਾਨਾਂ ਨੇ ਚਿੱਟੇ ਖਿਲਾਫ ਕਾਲਾ ਹਫਤਾ ਮਨਾਏ ਜਾਣ ਦੇ ਪਹਿਲੇ ਦਿਨ ਬਾਜ਼ਾਰ ਵਿਚ  ਜ਼ਬਰਦਾਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ  ਦੀ ਅਗਵਾਈ ਕਰ ਰਹੇ  ਇੰਦਰਜੀਤ ਸਿੰਘ (ਮਾਲੋ ਮਜਾਰਾ ਵਾਲੇ) ਅਤੇ ਪਰਮਜੀਤ ਸਿੰਘ ਪੰਮਾ ਬੁਹਾਰਾ ਨੇ ਆਖਿਆ ਕਿ ਆਏ  ਦਿਨ ਮੁੱਛ ਫੁੱਟ ਗੱਭਰੂਆਂ ਦੀਆਂ ਨਸ਼ੇ ਨਾਲ ਹੁੰਦੀਆਂ ਮੌਤਾਂ ਹੁਣ ਹੋਰ ਨਹੀਂ ਦੇਖੀਆਂ  ਜਾਂਦੀਆਂ ਤੇ ਸਮੁੱਚੇ ਨੌਜਵਾਨ ਮੈਦਾਨ  ’ਚ ਉਤਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਗੱਲ ਹੱਦ ਤੋਂ ਟੱਪ ਜਾਂਦੀ ਹੈ ਤਾਂ ਬਦਲ ਲਿਆਉਣ ਲਈ ਲੋਕਾਂ ਦਾ ਗੁੱਸਾ ਮੱਲੋਂ ਮੱਲੀ ਬਾਹਰ  ਆਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਭਾਵੇਂ ਅਕਾਲੀਆਂ ਦੀ ਸੀ ਜਾਂ ਹੁਣ ਕਾਂਗਰਸ ਦੀ  ਪਰ ਨਸ਼ੇ ਨੂੰ ਠੱਲ੍ਹ ਪਾਉਣ ’ਚ ਦੋਵੇਂ ਸਰਕਾਰਾਂ ਗੰਭੀਰ ਨਹੀਂ ਹੋਈਆਂ ਨਹੀਂ ਤਾਂ 
ਇਹ  ਦਿਨ ਪੰਜਾਬ ਦੇ ਨੌਜਵਾਨ ਨੂੰ ਦੇਖਣੇ ਨਸੀਬ ਨਾ ਹੁੰਦੇ। 
ਇਸ ਮੌਕੇ ਤਰਕਸ਼ੀਲ ਸੋਸਾਇਟੀ ਔੜ  ਦੇ ਪ੍ਰਧਾਨ ਨੇ ਸਮਰਥਨ ਕਰਦਿਆਂ ਕਿਹਾ ਕਿ ਸਰਕਾਰਾਂ ਚਾਹੁਣ ਤਾਂ ਨਸ਼ੇ ਬੰਦ ਕਰਨਾ ਕੁਝ  ਦਿਨਾਂ ਦੀ ਹੀ ਖੇਡ ਹੈ ਪਰ ਇਸ ਕੰਮ ਲਈ ਗੰਭੀਰ ਹੋਣ ਦੀ ਲੋੜ ਹੈ। ਇਸ ਮੌਕੇ ਨੌਜਵਾਨਾਂ ਨੇ  ਲੋਕਾਂ ਤੇ ਦੁਕਾਨਦਾਰਾਂ ਨੂੰ ਰੋਸ ਪ੍ਰਗਟ ਕਰਦੇ ਕਾਲੇ ਰਿਬਨਾਂ ਵਾਲੇ ਬੈਜ ਵੀ ਵੰਡੇ। 


Related News