ਤਨਖਾਹਾਂ ਨਾ ਮਿਲਣ ''ਤੇ ਕੀਤਾ ਰੋਸ ਪ੍ਰਦਰਸ਼ਨ
Saturday, Jan 13, 2018 - 11:19 AM (IST)

ਫ਼ਰੀਦਕੋਟ (ਹਾਲੀ) - ਬਾਬਾ ਫ਼ਰੀਦ ਯੂਨੀਵਰਸਿਟੀ ਸਕਿਓਰਿਟੀ ਗਾਰਡ ਵਰਕਰਜ਼ ਯੂਨੀਅਨ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਤਨਖਾਹਾਂ, ਏਰੀਅਰ, ਈ. ਪੀ. ਐੱਫ. ਨਾ ਮਿਲਣ ਕਾਰਨ ਯੂਨੀਵਰਸਿਟੀ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਸੁਖਵੀਰ ਸਿੰਘ ਪੱਖੀ ਕਲਾਂ ਨੇ ਕਿਹਾ ਕਿ ਅਸੀਂ ਲਗਭਗ 7-8 ਸਾਲਾਂ ਤੋਂ ਲਗਾਤਾਰ ਡਿਊਟੀ ਕਰ ਰਹੇ ਹਾਂ ਪਰ ਅਜੇ ਤੱਕ ਯੂਨੀਵਰਸਿਟੀ ਅਧੀਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 1 ਸਾਲ ਤੋਂ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ ਅਤੇ ਇਕ ਸਾਲ ਤੋਂ ਘੱਟੋ-ਘੱਟ ਵਧੀਆ ਉਜਰਤਾਂ ਦਾ ਏਰੀਅਰ ਵੀ ਨਹੀਂ ਮਿਲਿਆ। ਇਸ ਤੋਂ ਇਲਾਵਾ ਪਿਛਲੇ 2 ਸਾਲਾਂ ਦਾ ਕੋਰ ਸਕਿਓਰਿਟੀ ਦਾ ਈ. ਪੀ. ਐੱਫ. ਵੀ ਕੁਝ ਸਾਥੀਆਂ ਨੂੰ ਨਹੀਂ ਮਿਲਿਆ। ਪ੍ਰਧਾਨ ਨੇ ਕਿਹਾ ਕਿ ਜੇਕਰ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੁਖਪਾਲ ਢੀਮਾਂਵਾਲੀ, ਸਤਨਾਮ ਪੱਖੀ, ਨਗਿੰਦਰ, ਗੁਰਮੀਤ ਮਚਾਕੀ, ਰਣਜੀਤ ਗੋਲੇਵਾਲਾ ਅਤੇ ਲਲਿਤ ਕੁਮਾਰ ਹਾਜ਼ਰ ਸਨ।