ਕੁੱਲ੍ਹੜ ਪਿੱਜ਼ਾ ਕੱਪਲ ਖ਼ਿਲਾਫ਼ ਨਿਹੰਗਾਂ ਦਾ ਪ੍ਰਦਰਸ਼ਨ ਟਲਿਆ, ਜੋੜੇ ਨੂੰ ਦਿੱਤਾ ਅਲਟੀਮੇਟਮ
Monday, Oct 14, 2024 - 07:19 PM (IST)
ਜਲੰਧਰ (ਵੈੱਬ ਡੈਸਕ)- ਕੁੱਲ੍ਹੜ ਪਿੱਜ਼ਾ ਕੱਪਲ ਖ਼ਿਲਾਫ਼ ਨਿਹੰਗ ਸਿੰਘਾਂ ਵੱਲੋਂ ਅੱਜ ਕੀਤੇ ਜਾਣ ਵਾਲਾ ਪ੍ਰਦਰਸ਼ਨ 4 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਵੇਖਦੇ ਹੋਏ ਨਿਹੰਗ ਸਿੰਘਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਨਿਹੰਗ ਸਿੰਘ ਮਾਨ ਨੇ ਕਿਹਾ ਕਿ ਜੇਕਰ ਪੁਲਸ 18 ਅਕਤੂਬਰ ਤੱਕ ਮਾਮਲੇ ਵਿਚ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਉਸ ਕੱਪਲ ਦਾ ਰੈਸਟੋਰੈਂਟ ਬੰਦ ਕਰ ਦੇਵਾਂਗਾ। ਇਥੇ ਦੱਸਣਯੋਗ ਹੈ ਕਿ ਪੁਲਸ ਅਧਿਕਾਰੀਆਂ ਨਾਲ ਨਿਹੰਗਾਂ ਦੀ ਮੀਟਿੰਗ ਹੋ ਗਈ ਹੈ। ਨਿਹੰਗ ਥਾਣਾ ਡਿਵੀਜ਼ਨ ਨੰਬਰ-4 ਵਿਚ ਪਹੁੰਚੇ ਸਨ, ਜਿੱਥੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਅਲਟੀਮੇਟਮ ਦਿੱਤਾ ਹੈ।
ਇਹ ਵੀ ਪੜ੍ਹੋ- ਜਲੰਧਰ ਦੇ ਇਨ੍ਹਾਂ ਪਿੰਡਾਂ 'ਚ ਭਲਕੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਲਿਸਟ ਹੋ ਗਈ ਜਾਰੀ
ਨਿਹੰਗ ਸਿੰਘ ਮਾਨ ਸਿੰਘ ਬਾਬਾ ਨੇ ਫਿਰ ਦਿੱਤੀ ਸੀ ਧਮਕੀ
ਬੀਤੇ ਦਿਨੀਂ ਨਿਹੰਗ ਬਾਬਾ ਮਾਨ ਸਿੰਘ ਆਪਣੇ ਸਮਰਥਕਾਂ ਦੇ ਨਾਲ ਜੋੜੇ ਦੇ ਰੈਸਟੋਰੈਂਟ ਦੇ ਬਾਹਰ ਇਕੱਠਾ ਹੋਏ ਸਨ। ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਮਾਨ ਸਿੰਘ ਬਾਬਾ (ਨਿਹੰਗ ਸਿੰਘ) ਨੇ ਫਿਰ ਨਵੀਂ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਮਾਨ ਸਿੰਘ ਨੇ ਕੁੱਲ੍ਹੜ ਪਿੱਜ਼ਾ ਕੱਪਲ ਧਮਕਾਉਂਦੇ ਹੋਏ ਕਿਹਾ ਹੈ ਕਿ ਉਹ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਫਿਰ ਤੋਂ ਉਨ੍ਹਾਂ ਦੇ ਰੈਸਟੋਰੈਂਟ ਦੇ ਬਾਹਰ ਪਹੁੰਚਣਗੇ। ਤੁਸੀਂ ਸਾਡੇ ਨਾਲ ਬੈਠ ਕੇ ਜੋ ਵੀ ਗੱਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਤੁਹਾਡੀ ਭਲਾਈ ਇਸ ਵਿਚ ਹੀ ਹੈ ਕਿ ਤੁਸੀਂ ਇਸ ਮਾਮਲੇ ਨੂੰ ਜ਼ਿਆਦਾ ਵੱਡਾ ਨਾ ਕਰੋ। ਮਾਨ ਸਿੰਘ ਨੇ ਕਿਹਾ ਕਿ ਮੈਂ ਤੁਹਾਡੇ ਛੋਟੇ ਭਰਾ ਵਾਂਗ ਸਹਿਜ ਅਰੋੜਾ ਨੂੰ ਸਮਝਾਵਾਂਣਗੇ ਕਿ ਜੋ ਸਾਡੀਆਂ ਮੰਗਾਂ ਹਨ, ਉਹ ਸਾਡੀਆਂ ਪੂਰੀਆਂ ਕਰੋ। ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਅਤੇ ਨਾ ਹੀ ਸਾਨੂੰ ਕੋਈ ਮਾਂ ਦਾ ਪੁੱਤ ਖ਼ਰੀਦ ਸਕਦਾ ਹੈ। ਮੈਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਵਾਲਿਆਂ ਨੇ ਬਹੁਤੇ ਲੋਕਾਂ ਨੂੰ ਪੈਸੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਾਝੇ ਵਾਲੇ ਹਾਂ ਅਤੇ ਪੈਸਿਆਂ ਨਾਲ ਵਿੱਕਣ ਵਾਲੇ ਨਹੀਂ ਹਾਂ। ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਬੁਲਾ ਲਿਆ ਜਾਵੇਗਾ। ਜਿਹੜੇ ਬਾਊਂਸਰ ਸਹਿਜ ਅਰੋੜਾ ਨੇ ਬੁਲਾਉਣੇ ਹਨ, ਉਹ ਬੁਲਾ ਲਵੇ।
ਸਹਿਜ ਅਰੋੜਾ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋਂ ਸਜ਼ਾ ਲਾਉਣ ਸਬੰਧੀ ਕਹੀ ਗਈ ਗੱਲ 'ਤੇ ਬੋਲਦੇ ਹੋਏ ਨਿਹੰਗ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹੜੀ ਅਥਾਰਿਟੀ ਦਿੱਤੀ ਹੈ ਕਿ ਤੁਸੀਂ ਅਜਿਹੀਆਂ ਵੀਡੀਓਜ਼ ਬਣਾਓ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰੋ। ਉਨ੍ਹਾਂ ਭੈਣ-ਭਰਾਵਾਂ ਵੱਲੋਂ ਸਾਥ ਦੇਣ ਨੂੰ ਲੈ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੇ ਭੈਣ-ਭਰਾਵਾਂ ਦੇ ਮੈਨੂੰ ਫੋਨ ਆਏ ਹਨ, ਉਨ੍ਹਾਂ ਦਾ ਬੇਹੱਦ ਧੰਨਵਾਦ ਹੈ। ਉਨ੍ਹਾਂ ਵੱਲੋਂ ਬੇਨਤੀ ਕਰਦੇ ਹੋਏ ਕਿਹਾ ਕਿ ਕੱਲ੍ਹ ਕੋਈ ਵੀ ਹੁੱਲੜਬਾਜ਼ੀ ਨਾ ਕੀਤੀ ਜਾਵੇ,ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ 'ਚ ਆਈ ਸਾਧਵੀ ਠਾਕੁਰ, ਪੱਗੜੀ ਪਹਿਨਣ ਨੂੰ ਲੈ ਕੇ ਛਿੜੇ ਵਿਵਾਦ 'ਤੇ ਕਹੀਆਂ ਵੱਡੀਆਂ ਗੱਲਾਂ
ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ 'ਚ ਆਈ ਸਾਧਵੀ ਠਾਕੁਰ
ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰੇ ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ ਵਿਚ ਹੁਣ ਸਾਧਵੀ ਠਾਕੁਰ ਆ ਗਈ ਹੈ। ਦਸਤਾਰ ਸਜਾ ਕੇ ਵੀਡੀਓਜ਼ ਬਣਾਉਣ ਨੂੰ ਲੈ ਕੇ ਨਿਹੰਗ ਸਿੰਘਾਂ ਨਾਲ ਛਿੜੇ ਵਿਵਾਦ 'ਤੇ ਬੋਲਦੇ ਹੋਏ ਸਾਧਵੀ ਠਾਕੁਰ ਨੇ ਕਿਹਾ ਕਿ ਉਹ ਸਿੱਖਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਜੋ ਸਿੱਖ ਪੱਗੜੀ ਪਹਿਨ ਕੇ ਦਾਰੂ ਪੀਂਦੇ ਹਨ, ਉਨ੍ਹਾਂ ਨੂੰ ਵੀ ਬੰਦ ਕਰਵਾਉਣਾ ਚਾਹੀਦਾ ਹੈ। ਪੱਗੜੀ ਪਾ ਕੇ ਜੋ ਨੌਨਵੈੱਜ ਖਾਂਦੇ ਹਨ, ਉਨ੍ਹਾਂ 'ਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ। ਪੱਗੜੀ ਪਹਿਨ ਕੇ ਕੱਲਬ ਜਾਣਾ, ਅਸ਼ਲੀਲ ਡਾਂਸ ਕਰਨਾ ਵੀ ਬੰਦ ਕਰਵਾਉਣਾ ਚਾਹੀਦਾ ਹੈ। ਪੱਗ ਬੰਨ੍ਹ ਕੇ ਗਾਲਾਂ ਕੱਢਣ ਵਾਲਿਆਂ ਨੂੰ ਵੀ ਬੰਦ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਲੋਕ ਪੱਗੜੀ ਪਹਿਨ ਕੇ ਗਲਤ ਕੰਮ ਕਰਦੇ ਹਨ ਜੋਕਿ ਬੰਦ ਹੋਣੇ ਚਾਹੀਦੇ ਹਨ। ਕਲੱਬਾਂ ਵਿਚ ਪੱਗੜੀ ਪਹਿਨ ਕੇ ਜਾਣ ਵਾਲਿਆਂ ਦੀ ਐਂਟਰੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕੱਲਾ ਕੁੱਲ੍ਹੜ ਪਿੱਜ਼ਾ ਵਾਲੇ ਹੀ ਨਹੀਂ ਸਗੋਂ ਇਹ ਜੋ ਅਸ਼ਲੀਲ ਸਿਸਟਮ ਚੱਲ ਰਿਹਾ ਹੈ, ਇਹ ਸਭ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਅਜਿਹਾ ਨਿਯਮ ਲਾਗੂ ਕਰਨਾ ਚਾਹੀਦਾ ਹੈ, ਸਿੱਖਾਂ ਤੋਂ ਇਲਾਵਾ ਕੋਈ ਹੋਰ ਪੱਗੜੀ ਨਾ ਬੰਨ੍ਹੇ। ਸਿੱਖਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਪੱਗੜੀ ਬੰਨ੍ਹਦਾ ਹੈ ਤਾਂ ਇਸ ਨੂੰ ਬੰਦ ਕਰਨਾ ਚਾਹੀਦਾ ਹੈ। ਸਿਰਫ਼ ਪੱਗੜੀ ਪਹਿਨਣ ਲਈ ਲਿਖਤੀ ਵਿਚ ਲੈ ਲੈਣਾ ਚਾਹੀਦਾ ਹੈ ਕਿ ਇਹ ਵਿਅਕਤੀ ਪੱਗੜੀ ਪਹਿਨ ਸਕਦਾ ਹੈ ਅਤੇ ਪੱਗੜੀ ਪਹਿਨਣ ਦੇ ਨਿਯਮ ਹਨ, ਸਿਰਫ਼ ਉਹੀ ਵਿਅਕਤੀ ਪੱਗੜੀ ਪਹਿਣਨ। ਸਿੱਖਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਪੱਗੜੀ ਨਹੀਂ ਪਾਉਣੀ ਚਾਹੀਦੀ।
ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ