ਮੋਹਾਲੀ : ਕਰਮਚਾਰੀਆਂ ਵਲੋਂ ਅਰਧ ਨਗਨ ਹੋ ਕੇ ਜ਼ਬਰਦਸਤ ਪ੍ਰਦਰਸ਼ਨ

Tuesday, Oct 15, 2019 - 03:52 PM (IST)

ਮੋਹਾਲੀ : ਕਰਮਚਾਰੀਆਂ ਵਲੋਂ ਅਰਧ ਨਗਨ ਹੋ ਕੇ ਜ਼ਬਰਦਸਤ ਪ੍ਰਦਰਸ਼ਨ

ਮੋਹਾਲੀ (ਕੁਲਦੀਪ ਸਿੰਘ) : ਸਿੱਖਿਆ ਵਿਭਾਗ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਦਫਤਰਾਂ 'ਚ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਵਲੋਂ ਮੰਗਲਵਾਰ ਨੂੰ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮੋਹਾਲੀ ਦੇ ਫੇਜ਼-8 ਸਥਿਤ ਡੀ. ਪੀ. ਆਈ. ਦਫਤਰ ਦੇ ਬਾਹਰ ਅਰਧ ਨਗਨ ਅਵਸਥਾ 'ਚ ਬੈਠ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ।

ਇਸ ਤੋਂ ਪਹਿਲਾਂ ਇਕੱਠੇ ਹੋਏ ਇਨ੍ਹਾਂ ਕਰਮਚਾਰੀਆਂ ਨੇ ਡੀ. ਪੀ. ਆਈ. ਦਫਤਰ ਤੋਂ ਲੈ ਕੇ ਫੇਜ਼-7 ਦੀਆਂ ਟ੍ਰੈਫਿਕ ਲਾਈਟਾਂ ਤੱਕ ਇਕ ਰੋਸ ਮਾਰਚ ਵੀ ਕੱਢਿਆ, ਜਿਸ ਨੂੰ ਮੋਹਾਲੀ ਪੁਲਸ ਵਲੋਂ ਰਸਤੇ 'ਚ ਹੀ ਰੋਕ ਲਿਆ ਗਿਆ। ਕਰਮਚਾਰੀਆਂ ਵਲੋਂ ਫੇਜ਼-7 ਦੀਆਂ ਲਾਈਟਾਂ 'ਤੇ ਬੈਠ ਕੇ ਆਪਣਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਸੀ। ਪੁਲਸ ਦੀ ਰੋਕ ਦੇ ਕਾਰਨ ਇਹ ਰੋਸ ਮਾਰਚ ਵਿਚਾਲੇ ਹੀ ਰੁਕ ਗਿਆ ਅਤੇ ਕਰਮਚਾਰੀਆਂ ਨੇ ਵਾਪਸ ਡੀ. ਪੀ. ਆਈ. ਦਫਤਰ ਅੱਗੇ ਬੈਠ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਵੇਰੇ 10.30 ਵਜੇ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਇਹ ਰੋਸ ਪ੍ਰਦਰਸ਼ਨ ਲਗਾਤਾਰ ਚੱਲਦਾ ਰਿਹਾ।


author

Babita

Content Editor

Related News