ਹੱਥਾਂ ''ਚ ਪੱਖੀਆਂ ਲੈ ਕੇ ਲੁਧਿਆਣਾ ਵਾਸੀਆਂ ਨੇ ਕੀਤਾ ਪ੍ਰਦਰਸ਼ਨ

07/17/2018 1:10:48 PM

ਲੁਧਿਆਣਾ (ਪਾਲੀ) : ਟਰੂਥ ਆਫ ਲੁਧਿਆਣਾ ਨਾਂ ਦੀ ਸੰਸਥਾ ਦੇ ਸਹਿਯੋਗ ਨਾਲ ਸ਼ਹਿਰ ਦੇ ਨੇਤਾਵਾਂ ਨੂੰ ਬੁਲਾ ਕੇ ਬਿਜਲੀ ਜਾਣ ਤੋਂ ਤੰਗ ਆ ਕੇ ਧਰਨਾ ਦੇ ਕੇ ਸਰਕਾਰ ਖਿਲਾਫ ਹੱਥਾਂ 'ਚ ਪੱਖੀਆਂ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਹਾ ਗਿਆ ਕਿ ਕੈਪਟਨ ਸਰਕਾਰ ਨੇ ਬਿਜਲੀ ਦੇ ਭਾਰੀ ਕੱਟ ਲਾ ਕੇ ਪੰਜਾਬੀਆਂ ਨੂੰ ਵਿਰਸੇ ਨਾਲ ਜੋੜਨ ਦਾ ਯਤਨ ਕੀਤਾ। ਜਿਵੇਂ ਪਿੰਡਾਂ 'ਚੋਂ ਬੁੱਢੇ ਬਜ਼ੁਰਗ ਲੋਕ ਸਮਾਂ ਬਤੀਤ ਕਰਨ ਲਈ ਸਾਰਾ ਦਿਨ ਕੋਠੇ 'ਤੇ ਬੈਠ ਕੇ ਆਪਣਾ ਸਮਾਂ ਟਪਾਉਂਦੇ ਹਨ, ਉਂਝ ਹੀ ਹੁਣ ਸ਼ਹਿਰ ਵਾਸੀ ਕੀ ਕਰਨਗੇ ਕਿਉਂਕਿ ਬਿਜਲੀਦੇ ਨਾ ਆਉਣ ਦਾ ਸਮਾਂ ਹੈ ਅਤੇ ਨਾ ਹੀ ਜਾਣ ਦਾ। ਇਸ ਮੌਕੇ ਰਾਜੀਵ ਟੰਡਨ ਨੇ ਬੋਲਦਿਆਂ ਕਿਹਾ ਕਿ ਹੁਣ ਸਮਾਰਟ ਸਿਟੀ ਦੇ ਲੋਕਾਂ ਦੀ ਵੀ ਸ਼ਹਿਰ ਦੀ ਮਾਡਰਨ ਸੱਤ ਜਗਰਾਓਂ ਪੁਲ ਸ਼ਹੀਦਾਂ ਦੇ ਚਰਨਾ 'ਚ ਬੈਠ ਕੇ ਆਪਣਾ ਟਾਈਮ ਪਾਸ ਕਰਨਗੇ।


Related News