ਬੰਦ ਦੌਰਾਨ ਹੁਸ਼ਿਆਰਪੁਰ ਦੀਆਂ ਕਈ ਉਦਯੋਗਿਕ ਇਕਾਈਆਂ ’ਚ ਤੋਡ਼-ਭੰਨ, ਦਹਿਸ਼ਤ ਦਾ ਮਾਹੌਲ

8/13/2019 8:08:30 PM

ਹੁਸ਼ਿਆਰਪੁਰ, (ਘੁੰਮਣ)-ਅੱਜ ਸ਼ਹਿਰ ਵਿਚ ਬੰਦ ਦੌਰਾਨ ਫਗਵਾਡ਼ਾ ਰੋਡ ਸਥਿਤ ਵਰਧਮਾਨ ਯਾਰਨ ਐਂਡ ਥਰੈੱਡ ਅਤੇ ਹਾਕਿਨਜ਼ ਕੁੱਕਰ ਫੈਕਟਰੀ ਦੀਆਂ ਸਕਿਉਰਟੀ ਪੋਸਟਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਤੋਡ਼ਭੰਨ ਕੀਤੀ। ਉਹ ਇਨ੍ਹਾਂ ਉਦਯੋਗਿਕ ਇਕਾਈਆਂ ਨੂੰ ਵੀ ਬੰਦ ਕਰਵਾਉਣਾ ਚਾਹੁੰਦੇ ਸਨ। ਇਸ ਹਮਲੇ ’ਚ ਸੁਰੱਖਿਆ ਕਰਮਚਾਰੀ ਵਾਲ-ਵਾਲ ਬਚ ਗਏ। ਦੱਸਿਆ ਜਾਂਦਾ ਹੈ ਕਿ ਇਸ ਤੋਂ ਇਲਾਵਾ ਜਲੰਧਰ ਰੋਡ ਤੇ ਫਗਵਾਡ਼ਾ ਰੋਡ ਸਥਿਤ ਵੱਡੀਆਂ ਉਦਯੋਗਿਕ ਇਕਾਈਆਂ ਵੀ ਪ੍ਰਦਰਸ਼ਨਕਾਰੀਆਂ ਦਾ ਨਿਸ਼ਾਨਾ ਬਣੀਆਂ। ਹੈਰਾਨੀ ਦੀ ਗੱਲ ਹੈ ਕਿ ਪੁਲਸ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਤੋਡ਼ਭੰਨ ਦੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਫੈਕਟਰੀ ਪ੍ਰਬੰਧਕਾਂ ’ਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। PunjabKesariਫੈਕਟਰੀ ਪ੍ਰਬੰਧਕਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਉਦਯੋਗਿਕ ਇਕਾਈਆਂ ਵੱਲੋਂ ਸਾਂਝੇ ਤੌਰ ’ਤੇ ਇਸ ਸਾਰੇ ਘਟਨਾਕ੍ਰਮ ਸਬੰਧੀ ਸਰਕਾਰ ਤੇ ਉੱਚ ਪੁਲਸ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾਵੇਗਾ ਤਾਂ ਜੋ ਉਨ੍ਹਾਂ ਦੇ ਜਾਨ-ਮਾਲ ਤੇ ਫੈਕਟਰੀਆਂ ’ਚ ਕੰਮ ਕਰ ਰਹੇ ਹਜ਼ਾਰਾਂ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਜ਼ਿਲਾ ਪੁਲਸ ਯਕੀਨੀ ਬਣਾਵੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Arun chopra

This news is Edited By Arun chopra