ਨਗਰ ਕੌਂਸਲ ਦਫਤਰ ਅੱਗੇ ਕੀਤੀ ਨਾਅਰੇਬਾਜ਼ੀ

07/19/2018 7:21:25 AM

ਸ੍ਰੀ ਮੁਕਤਸਰ ਸਾਹਿਬ (ਦਰਦੀ) - ਆਪਣੀਆਂ ਮੰਗਾਂ ਸਬੰਧੀ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੀਅਾਂ ਹਦਾਇਤਾਂ ’ਤੇ 17 ਤੋਂ 18 ਜੁਲਾਈ ਦੀ ਹਡ਼ਤਾਲ ਦੇ ਫੈਸਲੇ ਅਨੁਸਾਰ ਮੁਕਤਸਰ ਦੇ ਸਫ਼ਾਈ ਸੇਵਕਾਂ ਵੱਲੋਂ  ਪ੍ਰਧਾਨ ਰਾਜ ਕੁਮਾਰ ਦੀਪਾ ਦੀ ਅਗਵਾਈ ਹੇਠ ਹਡ਼ਤਾਲ ਕਰਦਿਅਾਂ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਅੱਗੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
 ਇਸ ਦੌਰਾਨ ਪੱਪੂ ਮੰਗੋਲੀਆ ਵਾਈਸ ਪ੍ਰਧਾਨ, ਸੁਸ਼ੀਲ ਕੁਮਾਰ ਜਨਰਲ ਸਕੱਤਰ, ਅਨੂਪਾਲ ਮੀਤ ਪ੍ਰਧਾਨ (ਟਾਂਕ), ਸੁਰੇਸ਼ ਕੁਮਾਰ ਕੈਸ਼ੀਅਰ, ਅਮਨ ਕੁਮਾਰ ਮੁੱਖ ਸਲਾਹਕਾਰ, ਵਿਜੈ ਕੁਮਾਰ ਜ਼ਿਲਾ ਪ੍ਰਧਾਨ, ਮੰਗਤ ਰਾਮ ਮੰਗੋਲੀਆ, ਪੱਪੂ ਰਾਮ ਸੂਬਾ ਪ੍ਰਧਾਨ, ਨੰਦ ਲਾਲ ਚੌਧਰੀ, ਸਤਪਾਲ ਚੌਧਰੀ, ਸੰਜੇ ਸੀਨੀਅਰ ਮੀਤ ਪ੍ਰਧਾਨ, ਹਰੀ ਰਾਮ, ਹਰੀ ਚੰਦ, ਚੰਦਰ ਮੋਹਨ, ਸੋਹਣ ਲਾਲ, ਦੇਸ ਰਾਜ ਆਦਿ ਮੌਜੂਦ ਸਨ।


Related News