ਮੰਗਾਂ ਦੇ ਹੱਕ ’ਚ ਮਿਡ-ਡੇ ਮੀਲ ਕੁੱਕ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ
Monday, Jul 02, 2018 - 08:15 AM (IST)
ਸੰਗਰੂਰ (ਬੇਦੀ) – ਡੈਮੋਕ੍ਰੇਟਿਕ ਮਿਡ-ਡੇ ਮੀਲ ਕੁੱਕ ਫਰੰਟ ਪੰਜਾਬ ਨੇ ਸ਼ਨੀਵਾਰ ਨੂੰ ਜ਼ਿਲਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰ ਕੇ ਆਪਣਾ ਮੰਗ-ਪੱਤਰ ਡੀ. ਸੀ. ਸੰਗਰੂਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ। ਹਿੰਮਤ ਸਿੰਘ ਧਰਮਸ਼ਾਲਾ ਵਿਚ ਜ਼ਿਲੇ ਭਰ ਤੋਂ ਇਕੱਠੀਆਂ ਹੋਈਆਂ ਕੁੱਕ ਬੀਬੀਆਂ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਪ੍ਰਦਰਸ਼ਨ ਕਰਦੀਆਂ ਡੀ. ਸੀ. ਦਫ਼ਤਰ ਵਿਖੇ ਪਹੁੰਚੀਆਂ, ਜਿਥੇ ਐੱਸ. ਡੀ. ਐੱਮ. ਸੰਗਰੂਰ ਅਭਿਸ਼ੇਕ ਗੁਪਤਾ ਨੇ ਖੁਦ ਪਹੁੰਚ ਕੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਮੰਗ-ਪੱਤਰ ਲਿਆ ਅਤੇ ਉਨ੍ਹਾਂ ਦਾ ਗੁੱਸਾ ਸ਼ਾਂਤ ਕੀਤਾ।
ਇਸ ਮੌਕੇ ਇਕੱਤਰ ਹੋਈਆਂ ਕੁੱਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸਕੱਤਰ ਮਨਦੀਪ ਕੌਰ, ਸਹਾਇਕ ਸਕੱਤਰ ਪਰਮਜੀਤ ਕੌਰ ਨਰਾਇਣਗਡ਼੍ਹ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਕੌਰ ਅੱਚਲ, ਸ਼ਹਿਨਾਜ਼ ਮੂਨਕ, ਬਲਵਿੰਦਰ ਕੌਰ ਫਰਵਾਲੀ, ਮੁਕੇਸ਼ ਅਮਰਗਡ਼੍ਹ, ਰਾਣੀ ਕੰਗਣਵਾਲ, ਸੁਖਵਿੰਦਰ ਕੌਰ ਝਨੇਡ਼ੀ, ਬਲਜੀਤ ਕੌਰ ਘਰਾਚੋਂ, ਬੂਟਾ ਸਿੰਘ ਮੂਨਕ ਨੇ ਕਿਹਾ ਕਿ ਅੱਜ ਅਾਸਮਾਨ ਛੂੰਹਦੀ ਮਹਿੰਗਾਈ ਦੇ ਸਮੇਂ ’ਚ ਪੰਜਾਬ ਵਿਚ 43 ਹਜ਼ਾਰ ਦੇ ਕਰੀਬ ਮਿਡ-ਡੇ ਮੀਲ ਕੁੱਕ ਵਰਕਰਾਂ ਨੂੰ ਸਰਕਾਰ ਵੱਲੋਂ 1700 ਰੁਪਏ ਮਹੀਨਾ ਦਿੱਤੇ ਜਾਂਦੇ ਹਨ, ਉਹ ਵੀ ਸਿਰਫ 10 ਮਹੀਨਿਆਂ ਦੇ। ਉਨ੍ਹਾਂ ਲਈ ਕੋਈ ਮਹਿੰਗਾਈ ਭੱਤਾ ਨਹੀਂ, ਕੋਈ ਬੀਮਾ ਨਹੀਂ ਅਤੇ ਘੱਟੋ-ਘੱਟ ਉਜਰਤ ਦਾ ਕਾਨੂੰਨ ਵੀ ਲਾਗੂ ਨਹੀਂ ਹੈ। ਪੰਜਾਬ ਨੂੰ ਛੱਡ ਕੇ ਹੋਰ ਸੂਬਿਅਾਂ ਵਿਚ ਤਨਖਾਹ ਮਿਡ-ਡੇ ਮੀਲ ਕੁੱਕ ਨੂੰ ਜ਼ਿਆਦਾ ਮਿਲਦੀ ਹੈ।
ਇਸ ਮੌਕੇ ਆਈ. ਡੀ. ਪੀ. ਆਗੂ ਕਰਨੈਲ ਸਿੰਘ ਜਖੇਪਲ, ਤਰਲੋਚਨ ਸਿੰਘ ਸੂਲਰ ਘਰਾਟ, ਕਿਰਨਜੀਤ ਕੌਰ ਕਲਿਆਣ, ਨਸੀਬ ਕੌਰ ਜਰਬਾਣਾ, ਸਰਬਜੀਤ ਕੌਰ ਬਾਗਡ਼ੀਆਂ, ਅਨੀਸ਼ਾ ਮਾਲੇਰਕੋਟਲਾ, ਕੁਲਦੀਪ ਕੌਰ ਚੌਂਦਾ, ਬਲਵਿੰਦਰ ਕੌਰ ਸਲਾਰ, ਗੁਰਮੀਤ ਕੌਰ ਮਹੋਲੀ ਕਲਾਂ, ਬਲਜੀਤ ਕੌਰ ਝਨੇਡ਼ੀ ਆਦਿ ਨੇ ਵੀ ਸੰਬੋਧਨ ਕੀਤਾ।
