ਮਜ਼ਦੂਰ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰਾ
Wednesday, Dec 20, 2017 - 07:42 AM (IST)

ਬਰਗਾੜੀ (ਕੁਲਦੀਪ) - ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜ਼ਿਲਾ ਸਕੱਤਰ ਗੁਰਪਾਲ ਨੰਗਲ ਦੀ ਅਗਵਾਈ ਹੇਠ ਪਿੰਡ ਝੱਖੜਵਾਲਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਫਰੀਦਕੋਟ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ।
ਇਸ ਦੌਰਾਨ ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਆਦਰਸ਼ ਸਕੂਲ ਦੇ ਚੇਅਰਮੈਨ ਨਗਿੰਦਰ ਰੰਧਾਵਾ ਅਤੇ ਉਸ ਦੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨਗਿੰਦਰ ਰੰਧਾਵਾ ਨੂੰ ਸ਼ਹਿ ਦੇ ਰਿਹਾ ਹੈ। ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਰਿੰਦਰ ਰੰਧਾਵਾ ਨੂੰ ਹਾਈ ਕੋਰਟ 'ਚੋਂ ਜ਼ਾਮਨਤ ਮਿਲ ਗਈ ਹੈ।
ਇਨ੍ਹਾਂ ਦੋਸ਼ੀਆਂ 'ਤੇ ਬਣਦੀਆਂ ਧਾਰਾਵਾਂ ਲਾ ਕੇ ਕਾਰਵਾਈ ਕੀਤੀ ਜਾਵੇ ਅਤੇ ਉਸ ਤੋਂ ਸੁੱਖ ਸਾਗਰ ਸੁਸਾਇਟੀ ਦਾ ਪ੍ਰਬੰਧ ਵਾਪਸ ਲਿਆ ਜਾਵੇ। ਹਾਜ਼ਰੀਨ :-ਜਸਕਰਨ ਸਿੰਘ ਨੰਗਲ, ਜਗਤਾਰ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਨਵਦੀਪ ਸਿੰਘ, ਅਮਰਜੀਤ ਕੌਰ, ਪ੍ਰਕਾਸ਼ ਕੌਰ ਆਦਿ।