ਰਸੋਈ ਗੈਸ ਦੇ ਰੇਟ ''ਚ ਵਾਧੇ ਖਿਲਾਫ ਪ੍ਰਦਰਸ਼ਨ

Sunday, Aug 06, 2017 - 05:58 AM (IST)

ਰਸੋਈ ਗੈਸ ਦੇ ਰੇਟ ''ਚ ਵਾਧੇ ਖਿਲਾਫ ਪ੍ਰਦਰਸ਼ਨ

ਹੁਸ਼ਿਆਰਪੁਰ, (ਘੁੰਮਣ)- ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੇ ਰੇਟ 'ਚ ਵਾਧੇ ਖਿਲਾਫ਼ ਅੱਜ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਅੱਡਾ ਚੱਗਰਾਂ 'ਚ ਲੋਕਾਂ ਨੇ 'ਭਾਰਤ ਜਗਾਓ' ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ। 
ਧੀਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਗੈਸ ਖਪਤਕਾਰਾਂ 'ਤੇ ਡੀ. ਬੀ. ਟੀ². ਐੱਲ. ਨੀਤੀ ਥੋਪਣ ਦਾ ਯਤਨ ਕਰ ਰਹੀ ਹੈ। 'ਭਾਰਤ ਜਗਾਓ' ਅੰਦੋਲਨ ਦੇ ਸਕੱਤਰ ਮਨਜਿੰਦਰ ਕੁਮਾਰ ਨੇ ਮੰਗ ਕੀਤੀ ਕਿ ਗੈਸ ਸਿਲੰਡਰਾਂ ਦੇ ਰੇਟ 'ਚ ਵਾਧਾ ਅਤੇ ਡੀ. ਬੀ. ਟੀ. ਐੱਲ. ਨੀਤੀ ਵਾਪਸ ਲਈ ਜਾਵੇ। 
ਬਹੁਤ ਸਾਰੀਆਂ ਗੈਸ ਏਜੰਸੀਆਂ ਨਹੀਂ ਕਰ ਰਹੀਆਂ ਹੋਮ ਡਲਿਵਰੀ : ਇਸ ਮੌਕੇ ਲੋਕਾਂ ਨੇ ਦੋਸ਼ ਲਾਇਆ ਕਿ ਕੁਕਿੰਗ ਗੈਸ ਦੀ ਬਹੁਤ ਸਾਰੀਆਂ ਏਜੰਸੀਆਂ ਹੋਮ ਡਲਿਵਰੀ ਨਹੀਂ ਕਰ ਰਹੀਆਂ। ਲੋਕਾਂ ਨੂੰ ਗੈਸ ਪ੍ਰਾਪਤ ਕਰਨ ਲਈ ਆਪਣੇ ਪਿੰਡਾਂ ਤੋਂ ਕਾਫੀ ਦੂਰ ਆ ਕੇ ਸਿਲੰਡਰ ਲੈਣੇ ਪੈਂਦੇ ਹਨ, ਜਿਸ ਲਈ 4-5 ਘੰਟੇ ਇੰਤਜ਼ਾਰ ਕਰਨ ਤੋਂ ਇਲਾਵਾ ਸਿਲੰਡਰ ਦੀ ਪੂਰੀ ਕੀਮਤ ਅਦਾ ਕਰਨ ਦੇ ਨਾਲ-ਨਾਲ ਟਰਾਂਸਪੋਰਟੇਸ਼ਨ ਦਾ ਖਰਚਾ ਵੀ ਸਹਿਣ ਕਰਨਾ ਪੈਂਦਾ ਹੈ। ਇਸ ਮੌਕੇ ਚੰਨਣ ਰਾਮ, ਲਹਿੰਬਰ ਸਿੰਘ, ਭੁਪਿੰਦਰ ਸਿੰਘ, ਬਲਦੇਵ ਸਿੰਘ, ਦੀਨਾ ਨਾਥ, ਮਹਿੰਦਰ ਸਿੰਘ, ਮਨੋਹਰ ਸਿੰਘ, ਕਮਲਜੀਤ, ਸੁਰਜੀਤ ਸਿੰਘ, ਬੋਹੜ ਸਿੰਘ ਆਦਿ ਵੀ ਮੌਜੂਦ ਸਨ।


Related News