ਨਵੇਂ ਮਨੋਰੰਜਨ ਟੈਕਸ ਦੇ ਵਿਰੋਧ ''ਚ ਕੇਬਲ ਆਪਰੇਟਰਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ

Sunday, Aug 06, 2017 - 07:00 PM (IST)

ਨਵੇਂ ਮਨੋਰੰਜਨ ਟੈਕਸ ਦੇ ਵਿਰੋਧ ''ਚ ਕੇਬਲ ਆਪਰੇਟਰਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ

ਕਪੂਰਥਲਾ(ਸੇਖੜੀ)— ਕੇਬਲ ਆਪਰੇਟਰਾਂ ਦਾ ਇਕ ਡੈਪੂਟੇਸ਼ਨ ਪ੍ਰਧਾਨ ਸੁਖਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਿਲਿਆ। ਵਾਲੀਆ ਨੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕੇਬਲ ਆਪਰੇਟਰਾਂ 'ਤੇ ਨਵਾਂ ਮਨੋਰੰਜਨ ਟੈਕਸ ਲਗਾਏ ਜਾਣ ਦਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਕੋਈ ਵੀ ਨਵਾਂ ਟੈਕਸ ਨਾ ਲਗਾਇਆ ਜਾਵੇ। ਰਾਣਾ ਗੁਰਜੀਤ ਸਿੰਘ ਨੇ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ 'ਤੇ ਸੁਖਜੀਤ ਸਿੰਘ ਵਾਲੀਆ, ਰਾਕੇਸ਼ ਚੋਪੜਾ, ਸਤਨਾਮ ਸਿੰਘ ਬੱਬਲਾ, ਪਰਮਜੀਤ ਸਿੰਘ, ਬਰਿੰਦਰਜੀਤ ਸਿੰਘ, ਹਰਪਾਲ ਸਿੰਘ, ਜਤਿੰਦਰਪਾਲ ਸਿੰਘ ਰਿੰਕੂ, ਰਾਜ ਕੁਮਾਰ, ਅਰਵਿੰਦ ਕੁਮਾਰ, ਅਵਤਾਰ ਸਿੰਘ, ਅਨਿਲ ਕੁਮਾਰ, ਰਵਿੰਦਰ ਕਾਕੂ, ਸੁਰਿੰਦਰ ਮੜ੍ਹੀਆ ਅਤੇ ਹੋਰ ਹਾਜ਼ਰ ਸਨ।


Related News