ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ ''ਚ ਤੌਲੀਆ ਛੱਡਣ ਦੇ ਮਾਮਲੇ ਨੇ ਫੜ੍ਹਿਆ ਤੂਲ, ਪ੍ਰਸ਼ਾਸਨ ਨੂੰ ਮਿਲੀ ਚਿਤਾਵਨੀ

Saturday, Dec 19, 2020 - 11:58 AM (IST)

ਲੁਧਿਆਣਾ (ਰਾਜ) : ਸਿਵਲ ਹਸਪਤਾਲ 'ਚ ਜਣੇਪੇ ਦੇ ਆਪਰੇਸ਼ਨ ਦੌਰਾਨ ਡਾਕਟਰ ਵੱਲੋਂ ਜਨਾਨੀ ਦੇ ਢਿੱਡ ’ਚ ਤੌਲੀਆ ਛੱਡਣ ਦਾ ਕੇਸ ਤੂਲ ਫੜ੍ਹਦਾ ਜਾ ਰਿਹਾ ਹੈ। ਇਸ ਮਾਮਲੇ ਦੀ ਸ਼ਿਕਾਇਤ ਦੇਣ ਤੋਂ 6 ਦਿਨ ਬਾਅਦ ਵੀ ਕੋਈ ਕਾਰਵਾਈ ਨਾ ਹੋਣ ’ਤੇ ਪੀੜਤ ਪਰਿਵਾਰ ਨੇ ਸ਼ਿਵਸੈਨਾ (ਮਹਾਸੰਗ੍ਰਾਮ) ਦੀ ਅਗਵਾਈ 'ਚ ਸਿਵਲ ਹਸਪਤਾਲ ਅਤੇ ਡਾਕਟਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਜਿਸਮ ਵੇਚਣ ਤੋਂ ਮਨ੍ਹਾਂ ਕਰਨ 'ਤੇ ਜ਼ਬਰੀ ਕਰਵਾਇਆ ਗਰਭਪਾਤ, ਵੀਡੀਓ 'ਚ ਸੁਣੋ ਵਿਆਹੁਤਾ ਦੀ ਦਰਦ ਭਰੀ ਕਹਾਣੀ

ਉਨ੍ਹਾਂ ਮੰਗ ਕੀਤੀ ਕਿ ਲਾਪਰਵਾਹੀ ਵਰਤਣ ਵਾਲੀ ਡਾਕਟਰ ਅਤੇ ਸਟਾਫ਼ ਖ਼ਿਲਾਫ਼ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਸ਼ਿਵਸੈਨਾ (ਮਹਾਸੰਗ੍ਰਾਮ) ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਅਰਵਿੰਦਰ ਸਿੰਘ ਦੀ ਪਤਨੀ ਦਾ ਸਿਵਲ ਹਸਪਤਾਲ 'ਚ ਆਪਰੇਸ਼ਨ ਨਾਲ ਪੁੱਤਰ ਹੋਇਆ ਸੀ। ਉਸ ਦੌਰਾਨ ਡਾਕਟਰ ਅਤੇ ਸਟਾਫ਼ ਦੀ ਲਾਪਰਵਾਹੀ ਨਾਲ ਤੌਲੀਆ ਢਿੱਡ ਅੰਦਰ ਹੀ ਰਹਿ ਗਿਆ ਸੀ।

ਇਹ ਵੀ ਪੜ੍ਹੋ : NRI ਨਾਲ ਵਿਆਹੀ ਕੁੜੀ ਦੀ ਰੁਲ੍ਹੀ ਜ਼ਿੰਦਗੀ, ਪਤੀ ਦੇ ਅਸਲ ਰੰਗ ਨੇ ਚੂਰ-ਚੂਰ ਕੀਤੇ ਸੁਫ਼ਨੇ

ਦਰਦ ਹੋਣ ’ਤੇ ਜਦੋਂ ਉਨ੍ਹਾਂ ਨੇ ਸੀ. ਐੱਮ. ਸੀ. ਹਸਪਤਾਲ 'ਚ ਦਿਖਾਇਆ ਤਾਂ ਇਸ ਦਾ ਖ਼ੁਲਾਸਾ ਹੋਇਆ ਸੀ ਤਾਂ ਉਨ੍ਹਾਂ ਨੇ ਇਸ ਸਬੰਧੀ ਸਿਵਲ ਹਸਪਤਾਲ ਦੀ ਚੌਂਕੀ ਅਤੇ ਐੱਸ. ਐੱਮ. ਓ. ਨੂੰ ਸ਼ਿਕਾਇਤ ਦਿੱਤੀ ਸੀ ਅਤੇ ਜਲਦ ਜਾਂਚ ਦੇ ਹੁਕਮ ਦਿੱਤੇ ਸਨ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਅੱਜ 6 ਦਿਨਾਂ ਬਾਅਦ ਵੀ ਜਾਂਚ ਦਾ ਕੁਝ ਪਤਾ ਨਹੀਂ ਹੈ।

ਇਹ ਵੀ ਪੜ੍ਹੋ : ਐੱਚ. ਐੱਸ. ਫੂਲਕਾ ਨੂੰ ਡੂੰਘਾ ਸਦਮਾ, ਭਰਾ 'ਵਾਹਿਗੁਰੂ ਪਾਲ ਸਿੰਘ' ਦਾ ਦਿਹਾਂਤ

ਇਸ ਲਈ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਧਰਨਾ-ਪ੍ਰਦਰਸ਼ਨ ਕਰ ਕੇ ਪ੍ਰਸ਼ਾਸਨ ਨੂੰ ਚਿਤਾਇਆ ਹੈ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਉਹ ਪ੍ਰਦਰਸ਼ਨ ਤੇਜ਼ ਕਰਨਗੇ। ਉਧਰ, ਐੱਸ. ਐੱਮ. ਓ. ਦਾ ਕਹਿਣਾ ਹੈ ਕਿ ਇਸ ਕੇਸ ਦੀ ਜਾਂਚ ਕਰਵਾਈ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।

ਨੋਟ : ਡਾਕਟਰਾਂ ਵੱਲੋਂ ਮਰੀਜ਼ਾਂ ਨਾਲ ਵਰਤੀ ਜਾਂਦੀ ਲਾਪਰਵਾਹੀ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ


 


Babita

Content Editor

Related News