ਪਟਵਾਰੀ ਦੀ ਖਾਲੀ ਪਈ ਕੁਰਸੀ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਐੱਸ. ਡੀ. ਐੱਮ. ਦਫਤਰ ਅੱਗੇ ਨਾਅਰੇਬਾਜ਼ੀ

Thursday, Jun 28, 2018 - 07:49 AM (IST)

ਪਟਵਾਰੀ ਦੀ ਖਾਲੀ ਪਈ ਕੁਰਸੀ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਐੱਸ. ਡੀ. ਐੱਮ. ਦਫਤਰ ਅੱਗੇ ਨਾਅਰੇਬਾਜ਼ੀ

 ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ) - ਸਥਾਨਕ ਸਬ ਡਵੀਜ਼ਨ ਦੇ ਪਿੰਡ ਘੋਲੀਆ ਖੁਰਦ ਵਿਖੇ ਇਕ ਮਹੀਨੇ ਤੋਂ ਪਟਵਾਰੀ ਦੀ ਕੁਰਸੀ ਖਾਲੀ ਪਈ ਹੋਣ ਕਾਰਨ ਪਿੰਡ ਵਾਸੀਆਂ ਨੇ ਐੱਸ. ਡੀ. ਐੱਮ. ਦਫਤਰ ਅੱਗੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਪਿੰਡ ਵਾਸੀਆਂ ਦੀ ਇਕੱਤਰਤਾ ਆਮ ਆਦਮੀ ਪਾਰਟੀ ਦੇ  ਆਗੂ ਬੱਬੂ ਰੰੰਧਾਵਾ ਅਤੇ ਜਸਪਾਲ  ਸਿੰਘ ਲਾਲੀ ਦੀ ਅਗਵਾਈ ਹੇਠ ਹੋਈ।
ਪ੍ਰ੍ਰਧਾਨ ਬੱਬੂ ਰੰਧਾਵਾਂ ਨੇ ਦੱਸਿਆ  ਕਿ ਸਾਡੇੇ ਪਿੰੰਡ ਦੇ ਪਟਵਾਰੀ ਦੀ ਕੁਰਸੀ ਇਕ ਮਹੀਨੇੇ ਤੋਂ ਖਾਲੀ ਪਈ ਹੈੈ, ਜਿਸ ਕਾਰਨ ਸਾਡੇ ਪਿੰਡ ਦੇੇ ਆਮ ਲੋਕਾਂ, ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਨਾਲ ਹੀ ਪਿੰਡ ਰਣੀਆਂ ਅਤੇ ਪਿੰਡ ਮਾਛੀਕੇ ਦਾ  ਚਾਰਜ਼ ਵੀ ਇਸ ਪਟਵਾਰੀ ਕੋਲ ਹੀ  ਹੈ। ਉਨ੍ਹਾਂ  ਦੱਸਿਆ ਕਿ ਸਾਨੂੰ ਪਤਾ ਲੱਗਾ  ਹੈ ਕਿ ਸਾਡੇ ਪਿੰਡ ਦੇ ਜਿਸ ਪਟਵਾਰੀ ਕੋਲ ਚਾਰਜ਼ ਹੈ ਉਸ ਉਪਰ ਕਿਸੇ ਮਾਮਲੇ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ ਉਸ ਪਰਚਾ ਦਰਜ ਕੀਤਾ ਹੋਇਆ ਹੈ, ਜਿਸ ਕਾਰਨ ਉਕਤ ਪਟਵਾਰੀ ਆਪਣੀ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਿਹਾ।  ਜਿਥੇ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ, ਉੱੱਥੇ ਸਕੂਲਾਂ ਦੇ ਵਿਦਿਆਰਥੀ, ਅੌਰਤਾਂ ਅਤੇ ਕਿਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫਤਰਾਂ ਦੀ ਧੂਡ਼ ਚੱਟ ਕੇ ਪ੍ਰ੍ਰਸ਼ਾਸਨ ਨੂੰ ਕੋਸਦੇ ਹੋਏ ਸ਼ਾਮ ਨੂੰ ਖਾਲੀ ਹੱਥ ਘਰਾਂ ਨੂੰ ਵਾਪਸ ਚਲੇ ਜਾਦੇ ਹਨ।
ਪ੍ਰਧਾਨ ਬੱੱਬੂ ਰੰਧਾਵਾਂ ਅਤੇ ਜਸਪਾਲ ਸਿੰਘ ਲਾਲੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੇ ਪਿੰਡ ਘੋਲੀਆ ਖੁਰਦ ਲਈ ਰੈਗੂਲਰ ਪਟਵਾਰੀ ਡਿਉੂਟੀ ਲਈ ਭੇਜਿਆ ਜਾਵੇ ਤਾਂ ਜੋ  ਆਮ ਲੋਕ ਖੱੱਜਲ-ਖੁਆਰੀ ਤੋਂ ਬਚ ਸਕਣ। ਉਨ੍ਹਾਂ ਪ੍ਰ੍ਰਸ਼ਾਸਨ ਨੂੰ ਸੁਚੇਤ ਕਰਦਿਆ ਕਿਹਾ ਕਿ ਜੇਕਰ ਸਾਡੇ ਇਸ ਮਾਮਲੇ ਨੂੰ ਹਫਤੇ ਅੰਦਰ ਹੱਲ ਨਾ ਕੀਤਾ ਤਾਂ ਸਾਨੂੰ ਮਜਬੂਰ ਹੋ ਕੇ ਤਿੱਖਾਂ ਸੰਘਰਸ਼ ਕਰਨ ਲਈ ਸਡ਼ਕਾਂ ਉਪਰ ਆਉਣਾ ਪਵੇਗਾ। ਇਸ ਮੌਕੇ ਸੁਖਦੇਵ ਸਿੰਘ, ਰੇੇਸ਼ਮ ਸਿੰਘ ਆਦਿ ਆਗੂਆਂ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।

 


Related News