ਕਾਂਗਰਸੀਆਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
Saturday, Jun 16, 2018 - 08:01 AM (IST)

ਨੂਰਪੁਰਬੇਦੀ (ਭੰਡਾਰੀ) - ਕੇਂਦਰ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਤੋਂ ਇਲਾਵਾ ਤੇਲ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਰੰਭੇ ਅੰਦੋਲਨ ਤਹਿਤ ਅੱਜ ਕਾਂਗਰਸੀ ਵਰਕਰਾਂ ਨੇ ਪਿੰਡ ਅਬਿਆਣਾ ਵਿਖੇ ਮੁੱਖ ਮਾਰਗ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਤੇ ਜ਼ਿਲਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਉਲੀਕੇ ਪ੍ਰੋਗਰਾਮ ਤਹਿਤ ਇਕੱਠੇ ਹੋਏ ਕਾਂਗਰਸੀਆਂ ਨੇ ਰੋਸ ਮੁਜ਼ਾਹਰੇ ਤਹਿਤ ਉਕਤ ਮੁੱਦਿਆਂ ’ਤੇ ਭਡ਼ਾਸ ਕੱਢਦਿਆਂ ਕਿਹਾ ਕਿ ਕੇਂਦਰ ’ਚ ਮੋਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ 9 ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਉਕਤ ਕੀਮਤਾਂ ਦੇ ਵਧਣ ਨਾਲ ਜ਼ਰੂਰੀ ਵਸਤੂਆਂ ਦੇ ਭਾਅ ’ਚ ਵੀ ਵਾਧਾ ਹੋਣ ਨਾਲ ਜਨਤਾ ਬੇਹਾਲ ਹੋਈ ਹੈ ਪਰ ਮੋਦੀ ਸਰਕਾਰ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ।
ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਵਧਣ ਨਾਲ ਵੀ ਜਨਤਾ ਪ੍ਰੇਸ਼ਾਨ ਹੈ ਤੇ ਦੇਸ਼ ਦੀ ਆਰਥਿਕਤਾ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਨਾ ਤਾਂ ਜਨਤਾ ’ਤੇ ਕੋਈ ਵਾਧੂ ਟੈਕਸ ਲਗਾਇਆ ਗਿਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੇ ਵਸਤੂਆਂ ਦੇ ਭਾਅ ਹੀ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 14 ਜੂਨ ਤੋਂ 21 ਜੂਨ ਤੱਕ ਉਕਤ ਰੋਸ ਮੁਜ਼ਾਹਰੇ ਕਰ ਕੇ ਜਨਤਾ ਨੂੰ ਕੇਂਦਰ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ ਦਾ ਬੀਡ਼ਾ ਚੁੱਕਿਆ ਗਿਆ ਹੈ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ। ਇਸ ਦੌਰਾਨ ਸੰਮਤੀ ਮੈਂਬਰ ਡਾ. ਪ੍ਰੇਮ ਦਾਸ ਬਜਰੂਡ਼, ਡਾ. ਦੇਸ ਰਾਜ ਅਬਿਆਣਾ, ਸੋਹਣ ਸਿੰਘ ਬਟਾਰਲਾ, ਡਾ. ਹੇਮਰਾਜ ਟੱਪਰੀਆਂ, ਪਵਨ ਸ਼ਰਮਾ ਬਜਰੂਡ਼, ਸਰਵਣ ਬਜਰੂਡ਼, ਚਰਨ ਸਿੰਘ ਨੰਗਲ, ਨਰਿੰਦਰ ਸੈਣੀ ਬਜਰੂਡ਼, ਗੁਰਦਿਆਲ ਸਿੰਘ, ਰਾਮ ਦਿਆਲ ਚੌਂਤਾ, ਡਾ. ਬੱਬੂ ਨੰਗਲ, ਅਰਜੁਨ ਅਬਿਆਣਾ, ਹਰਮਿੰਦਰ ਕਾਕਾ, ਸੋਮਾ ਪੰਚ, ਭੋਲਾ ਟੇਲਰ, ਪ੍ਰੀਤਮ ਝੱਜ, ਮਦਨ ਲਾਲ ਝੱਜ, ਜਗਤਾਰ ਸਿੰਘ ਸਰਪੰਚ, ਪਵਨ ਸਰਪੰਚ, ਰਾਮ ਜੀ ਅਬਿਆਣਾ, ਸਰਪੰਚ ਨਸੀਬ ਚੰਦ, ਕਮਲ ਸ਼ਰਮਾ ਟੱਪਰੀਆਂ ਤੇ ਹੁਸਨ ਚੰਦ ਸਰਥਲੀ ਹਾਜ਼ਰ ਸਨ।