ਪਟਿਆਲਾ 'ਚ ਸਫਾਈ ਕਰਮਚਾਰੀ ਯੂਨੀਅਨ ਵਲੋਂ ਧਰਨਾ ਪ੍ਰਦਰਸ਼ਨ
Monday, Oct 29, 2018 - 03:12 PM (IST)

ਪਟਿਆਲਾ : ਪਟਿਆਲਾ ਨਗਰ ਨਿਗਮ 'ਚ ਸਫਾਈ ਕਰਮਚਾਰੀ ਸਵਿੱਪਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠ ਗਈ। ਯੂਨੀਅਨ ਦੀ ਮੰਗ ਸੀ ਕਿ ਪੁਰਾਣੀ ਪੈਨਸ਼ਨ 2004 ਵਾਲੀ ਲਾਗੂ ਕੀਤੀ ਜਾਵੇ ਅਤੇ ਜਿਹੜੇ ਸਫਾਈ ਕਰਮਚਾਰੀ ਕੱਚੇ ਮੁਲਾਜ਼ਮਾਂ 'ਚ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਲ ਮਿਲਾ ਕੇ 16 ਮੰਗਾਂ ਹਨ, ਜਿਨ੍ਹਾਂ ਕਾਰਨ ਅੱਜਉਹ ਨਗਰ ਨਿਗਮ ਦੇ ਬਾਹਰ ਧਰਨੇ ਪ੍ਰਦਰਸ਼ਨ 'ਤੇ ਬੈਠ ਗਏ ਹਨ। ਯੂਨੀਅਨ ਆਗੂਆਂ ਅਤੇ ਵਰਕਰਾਂ ਵਲੋਂ ਜੁਆਇੰਟ ਕਮਿਸ਼ਨਰ ਨਗਰ ਨਿਗਮ ਖਿਲਾਫ ਜੰਮ ਕੇ ਮੁਰਦਾਬਾਦ ਦੇ ਨਾਅਰੇ ਲਾਏ ਗਏ।