ਆਡ਼੍ਹਤੀਆਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
Sunday, Aug 26, 2018 - 05:36 AM (IST)
ਸਾਹਨੇਵਾਲ, (ਹਨੀ ਚਾਠਲੀ)-ਪੰਜਾਬ ਆਡ਼੍ਹਤੀਆਂ ਐਸੋਸੀਏਸ਼ਨ ਦੇ ਦਿੱਤੇ ਸੱਦੇ ਤਹਿਤ ਅੱਜ ਸਾਹਨੇਵਾਲ ਅਨਾਜ ਮੰਡੀ ਦੇ ਆਡ਼੍ਹਤੀਆਂ ਵੱਲੋਂ ਸਾਹਨੇਵਾਲ ਆਡ਼੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਟਵਾਲ ਤੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਾਹਨੇਵਾਲ ਦੀ ਪੁਰਾਣੀ ਅਨਾਜ ਮੰਡੀ ਵਿਖੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦਲਜੀਤ ਅਟਵਾਲ ਤੇ ਸਰਬਜੀਤ ਗਰੇਵਾਲ ਨੇ ਆਡ਼੍ਹਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਮਨੀ ਲੈਂਡਰ ਐਕਟ ਨੂੰ ਲਾਗੂ ਕਰਨ ਦੀਆਂ ਜੋ ਕੋਸ਼ਿਸ਼ਾਂ ਸਰਕਾਰਾਂ ਕਰ ਰਹੀਆਂ ਹਨ ਸਰਕਾਰਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਪੰਜਾਬ ਭਰ ਦੇ ਆਡ਼੍ਹਤੀਆਂ ਵੱਲੋਂ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਨੂੰ ਆਡ਼੍ਹਤੀਆਂ ਵਰਗ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਤੇ ਆਡ਼੍ਹਤੀਆਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਜਿਸ ਨੂੰ ਸਰਕਾਰ ਦੋ-ਫਾਡ਼ ਕਰਨਾ ਚਾਹੁੰਦੀ ਹੈ। ਪਰ ਸਰਕਾਰ ਦੀ ਇਸ ਕੌਸ਼ਿਸ਼ ਵੀ ਆਡ਼੍ਹਤੀਆਂ ਵਰਗ ਨਾਕਾਮ ਕਰ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਆਡ਼੍ਹਤੀਆਂ ਭਾਈਚਾਰਾ ਇਸ ਕਾਲੇ ਕਾਨੂੰਨ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਵੇਗਾ। ਇਸ ਲਈ ਭਾਵੇਂ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ। ਉਨ੍ਹਾਂ ਕਿਹਾ ਕਿ 27 ਅਗਸਤ ਤੋਂ ਸਾਹਨੇਵਾਲ ਦੇ ਆਡ਼੍ਹਤੀਏ ਅਣਮਿੱਥੇ ਸਮੇਂ ਲਈ ਹਡ਼ਤਾਲ ’ਤੇ ਚਲੇ ਜਾਣਗੇ। ਇਸ ਮੌਕੇ ਵਿਨੋਦ ਕੁਮਾਰ ਸਾਬਕਾ ਵਾਈਸ ਪ੍ਰਧਾਨ, ਸੁਖਵੰਤ ਸੁੱਖੀ, ਸਰਬਜੀਤ ਸਿੰਘ, ਦਲਜੀਤ ਅਟਵਾਲ, ਭੂਸ਼ਣ ਕੁਮਾਰ, ਕੁਲਵੰਤ ਸਿੰਘ, ਜ਼ੋਰਾ ਸਿੰਘ, ਜਤਿੰਦਰ ਸਿੰਘ, ਸਚਿਨ ਅਨੇਜਾ, ਮਹਿੰਦਰ ਪਾਲ, ਜਗਜੀਤ ਸਿੰਘ, ਬਲਰਾਮ ਪਾਠਕ, ਦਵਿੰਦਰ ਚਹਿਲ, ਜਸਵੰਤ ਸਾਹਾਬਾਣਾ, ਸੁਖਦੇਵ ਸਿੰਘ, ਡਿੰਪਲ, ਵਿਪਨ ਕੁਮਾਰ ਆਦਿ ਆਡ਼੍ਹਤੀਏ ਹਾਜ਼ਰ ਸਨ।
