ਆਡ਼੍ਹਤੀਆਂ ਵੱਲੋਂ ਪਰਸੋਂ ਕਾਰੋਬਾਰ ਬੰਦ ਰੱਖਣ ਦਾ ਐਲਾਨ

Sunday, Aug 26, 2018 - 02:46 AM (IST)

ਆਡ਼੍ਹਤੀਆਂ ਵੱਲੋਂ ਪਰਸੋਂ ਕਾਰੋਬਾਰ ਬੰਦ ਰੱਖਣ ਦਾ ਐਲਾਨ

ਤਪਾ ਮੰਡੀ, (ਸ਼ਾਮ, ਗਰਗ)- ਅਗਰਵਾਲ ਧਰਮਸ਼ਾਲਾ ਵਿਖੇ ਆਡ਼੍ਹਤੀਆਂ ਦੀ ਮੀਟਿੰਗ ਅਮਨ ਮੌਡ਼ ਸੰਟੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 28 ਅਗਸਤ  ਨੂੰ ਸਮੂਹ ਆਡ਼੍ਹਤੀ ਆਪਣਾ ਕਾਰੋਬਾਰ ਬੰਦ ਰੱਖਣਗੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜ਼ਿਮੀਂਦਾਰਾਂ ਨੂੰ ਸਿੱਧੀ ਅਦਾਇਗੀ ਕਰਨਾ, ਆਡ਼੍ਹਤੀਆ ਵੱਲੋਂ ਸੀ. ਸੀ. ਆਈ. ਅਤੇ ਐੱਫ. ਸੀ. ਆਈ. ਨੂੰ ਵੇਚੀ ਫਸਲ ’ਤੇ ਕੋਈ ਆਡ਼੍ਹਤ ਨਾ ਮਿਲਣਾ, ਇਲੈਕਟ੍ਰੋਨਿਕ ਕੰਡਿਆਂ ਦਾ ਇਸਤੇਮਾਲ ਕਰਨਾ, ਸ਼ਾਹੂਕਾਰਾਂ  ਦਾ ਲਾਇਸੈਂਸ ਬਣਾਉਣਾ ਆਦਿ ਆਡ਼੍ਹਤੀਆਂ ’ਤੇ ਕਾਨੂੰਨ ਲਾਗੂ ਕੀਤਾ ਗਿਆ। ਉਨ੍ਹਾਂ ਸੂਬਾ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ  28 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ  ਰਹੀ ਰੈਲੀ ਵਿਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਮੀਤ ਪ੍ਰਧਾਨ ਮੌਜੀ ਸਿੰਗਲਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਟਾਂਡਾ, ਦੀਪਕ ਬਾਂਸਲ, ਅਨੀਸ਼ ਮੌਡ਼, ਅੰਮ੍ਰਿਤਪਾਲ, ਮਨੀਸ਼ ਮਿੱਤਲ, ਸੰਦੀਪ ਬਾਂਸਲ, ਅਜੇ, ਸੰਜੇ ਬਡਬਰੀਆ, ਮਨੋਹਰ ਲਾਲ ਮੋਹਰੀ, ਵਕੀਲ ਬਦਰਾ ਤੇ ਤੇਲੂ ਰਾਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਡ਼੍ਹਤੀਏ ਹਾਜ਼ਰ ਸਨ। 


Related News