ਮਾਪਿਅਾਂ ਨੇ ਲੋਕਾਂ ਦੇ ਸਹਿਯੋਗ ਨਾਲ ਕੀਤਾ ਬੱਸ ਸਟੈਂਡ ਦਾ ਮੇਨ ਰੋਡ ਜਾਮ

08/21/2018 1:29:18 AM

ਜੈਤੋ, (ਜਿੰਦਲ)-ਕਰੀਬ 36 ਦਿਨ ਪਹਿਲਾਂ ਸਥਾਨਕ ਇਕ ਪ੍ਰਾਈਵੇਟ ਅਲਾਇੰਜ਼ ਇੰਟਰਨੈਸ਼ਨਲ ਸਕੂਲ ਵੱਲੋਂ ਇੱਥੇ ਐੱਲ. ਕੇ. ਜੀ. ਕਲਾਸ ’ਚ ਪੜ੍ਹਦੇ ਬੱਚੇ ਸਕਸ਼ਮ ਗੋਇਲ ਪੁੱਤਰ ਖੁਸ਼ਵੰਤ ਗੋਇਲ ਮੈਂਬਰ ਮਾਪੇ ਸੰਘਰਸ਼ ਕਮੇਟੀ, ਜੈਤੋ ਨੂੰ ਕਿਸੇ ਕਾਰਨ ਕਰ ਕੇ ਸਕੂਲੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਵੱਲੋਂ ਜਾਂਚ ਵੀ ਕੀਤੀ ਗਈ ਪਰ ਅਜੇ ਤੱਕ ਕੋਈ ਵੀ ਐਕਸ਼ਨ ਨਾ ਲਏ ਜਾਣ ਕਾਰਨ ਅੱਜ ਬੱਸ ਸਟੈਂਡ ਦੇ ਬਾਹਰ ਮੇਨ ਰੋਡ ’ਤੇ ਮਾਪਿਅਾਂ ਨੇ ਲੋਕਾਂ ਦੇ ਸਹਿਯੋਗ ਨਾਲ ਜਾਮ ਲਾ ਕੇ ਧਰਨਾ ਦਿੱਤਾ। ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਵੀ ਪਹੁੰਚੇ ਹੋਏ ਸਨ। ਬੱਚਿਆਂ ਦੇ ਮਾਪਿਆਂ ਤੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਫ਼ੀਸਾਂ ਵੱਧ ਵਸੂਲਣ ਕਾਰਨ ਇਸ ਮਸਲੇ ਨੇ ਗੰਭੀਰ ਰੂਪ ਧਾਰਨ ਕੀਤਾ ਹੋਇਆ ਹੈ। ਧਰਨੇ ’ਚ ਬੈਠੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਤੁਰੰਤ ਕੋਈ ਕਾਰਵਾਈ ਨਹੀਂ ਕਰੇਗਾ ਤਾਂ ਇਹ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਬੱਸ ਸਟੈਂਡ ’ਤੇ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਕੇ ਧਰਨੇ ਵਿਚ ਸ਼ਿਰਕਤ ਕੀਤੀ। ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ ਪਰ ਖ਼ਬਰ ਲਿਖੇ ਜਾਣ ਧਰਨਾ ਜਾਰੀ ਸੀ।  


Related News