ਯੂਥ ਕਾਂਗਰਸੀਆਂ ਨੇ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ
Saturday, Aug 18, 2018 - 11:54 PM (IST)

ਫ਼ਰੀਦਕੋਟ, (ਹਾਲੀ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਲਾਲੀ ਦੇ ਨਿਰਦੇਸ਼ਾਂ ’ਤੇ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਪ੍ਰਧਾਨ ਗੁਰਲਾਲ ਭਲਵਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਉਪਰੰਤ ਭਾਈ ਘਨ੍ਹੱਈਆ ਚੌਕ ਵਿਖੇ ਰਾਫੇਲ ਸੌਦੇ ਦੇ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਗੁਰਲਾਲ ਭਲਵਾਨ ਨੇ ਦੱਸਿਆ ਕਿ ਯੂਥ ਕਾਂਗਰਸ ਦੇ ਹਲਕਾ ਲੋਕ ਸਭਾ ਇੰਚਾਰਜ ਪਰਵਿੰਦਰ ਸਿੰਘ ਲਾਪਰਾ ਅਤੇ ਪ੍ਰਧਾਨ ਅਾਕਾਸ਼ਦੀਪ ਲਾਲੀ ਬੁੱਟਰ ਦੀ ਅਗਵਾਈ ’ਚ ਯੂਥ ਕਾਂਗਰਸ ਨੇ ਪਹਿਲਾਂ ਮੀਟਿੰਗ ਕੀਤੀ ਅਤੇ ਫਿਰ ਫੈਸਲਾ ਕੀਤਾ ਕਿ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਜਾਵੇ। ਉਨ੍ਹਾਂ ਕਿਹਾ ਕਿ ਸੌਦਿਆਂ ’ਚ ਹੇਰਾ-ਫੇਰੀ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਆਪਣਿਆਂ ਨੂੰ ਅਰਬਾਂ ਰੁਪਏ ਦਾ ਫਾਇਦਾ ਪੁਹੰਚਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਲੋਕ ਸਭਾ ਆਗੂ ਡਿੰਪਲ ਧਰਮਕੋਟ, ਗੁਰਦੀਪ ਸਿੰਘ ਬਰਾਡ਼ ਪ੍ਰਧਾਨ ਹਲਕਾ ਬਾਘਾਪੁਰਾਣਾ, ਮਨਦੀਪ ਤਿਵਾਡ਼ੀ ਸ਼ਹਿਰੀ ਪ੍ਰਧਾਨ, ਰਿੱਕੀ ਗਰੋਵਰ ਮੀਤ ਪ੍ਰਧਾਨ, ਗਗਨ ਗਾਂਧੀ ਜਨਰਲ ਸਕੱਤਰ ਲੋਕ ਸਭਾ, ਰਾਜੇਸ਼ ਕੁਮਾਰ ਆਦਿ ਮੌਜੂਦ ਸਨ।