ਸਫਾਈ ਸੇਵਕ ਮੁਲਾਜ਼ਮਾਂ ਵੱਲੋਂ ਘਡ਼ਾ ਭੰਨ ਮੁਜ਼ਾਹਰਾ

Friday, Jun 15, 2018 - 08:28 AM (IST)

ਸਫਾਈ ਸੇਵਕ ਮੁਲਾਜ਼ਮਾਂ ਵੱਲੋਂ ਘਡ਼ਾ ਭੰਨ ਮੁਜ਼ਾਹਰਾ

 ਧਰਮਕੋਟ (ਸਤੀਸ਼) - ਅੱਜ ਨਗਰ ਕਾਸਲ ਧਰਮਕੋਟ ਦੇ ਸਫਾਈ ਸੇਵਕ ਮੁਲਾਜ਼ਮਾਂ ਵੱਲੋਂ ਘਡ਼ਾ ਭੰਨ ਮੁਜ਼ਾਹਰਾ ਕੀਤਾ ਗਿਆ। ਪ੍ਰਧਾਨ ਚੰਦਰ ਦੀ ਅਗਵਾਈ ’ਚ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸ਼ਹੀਦ ਊਧਮ ਸਿੰਘ ਚੌਂਕ ’ਚ ਘਡ਼ਾ ਭੰਨਿਆ ਗਿਆ।ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਚੰਦਰ ਕੁਮਾਰ ਨੇ ਦੱਸਿਆ ਕਿ ਜਿੰਨਾ ਚਿਰ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਡਾ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ ਅਤੇ ਪੱਕੇ ਮੁਲਾਜ਼ਮਾ ਦੀ ਪੈਨਸ਼ਨ ਬਹਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਸਮੇਂ-ਸਮੇਂ ’ਤੇ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇ। ਇਸ ਮੌਕੇ  ਸ਼ੰਕਰ ਵਾਈਸ ਪ੍ਰਧਾਨ, ਤਰਸੇਮ ਲਾਲ ਸੈਕਟਰੀ, ਰਾਹੁਲ ਕੁਮਾਰ ਪ੍ਰਧਾਨ ਕੱਚੇ ਮੁਲਾਜ਼ਮ ਯੂਨੀਅਨ, ਰਵੀ ਕੁਮਾਰ ਮੀਤ ਪ੍ਰਧਾਨ, ਅਮਿਤ ਕੁਮਾਰ, ਜੈ ਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਨਗਰ ਕੌਂਸਲ ਧਰਮਕੋਟ ਦੇ ਸਫਾਈ ਕਰਮਚਾਰੀ ਹਾਜ਼ਰ ਸਨ।ਸਫਾਈ ਕਰਮਚਾਰੀਆਂ ਨੇ ਨਗਰ ਕੌਂਸਲ ਧਰਮਕੋਟ ਤੋਂ ਲੈ ਕੇ ਗੋਲ ਚੌਕ ਤੱਕ ਰੋਸ ਮਾਰਚ ਵੀ ਕੀਤਾ ਅਤੇ ਸ਼ਹੀਦ ਊਧਮ ਸਿੰਘ ਚੌਕ ’ਚ ਘਡ਼ਾ ਭੰਨ ਮੁਜ਼ਾਹਰਾ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ।


Related News