ਨਾਭਾ : ਛੱਜੂ ਭੱਟ ਪਿੰਡ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਕੀਤੀਆਂ ਬੰਦ

09/19/2018 12:14:45 PM

ਨਾਭਾ (ਜਗਨਾਰ) - ਨਾਭਾ ਦੇ ਪਿੰਡ ਛੱਜੂ ਭੱਟ ਵਿਖੇ ਅੱਜ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਸੀ ਕਿ ਅਚਾਨਕ ਇਕ ਵਿਅਕਤੀ ਨੂੰ ਪੁਲਸ ਚੁੱਕ ਕੇ ਲੈ ਗਈ, ਜਿਸ ਕਾਰਨ ਇਕੱਠੇ ਹੋਏ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਵੋਟਾਂ ਪਾਉਣੀਆਂ ਬੰਦ ਕਰ ਦਿੱਤੀਆਂ। ਪ੍ਰੋਜਾਇਡਿੰਗ ਅਫ਼ਸਰ ਪ੍ਰੀਤਮ ਸਿੰਘ ਅਨੁਸਾਰ ਕੁੱਲ ਵੋਟਾਂ 823 ਹਨ, ਜਿਨ੍ਹਾਂ 'ਚੋਂ ਹੁਣ ਤੱਕ ਸਿਰਫ 153 ਵੋਟਾਂ ਹੀ ਭੁਗਤਾਈਆਂ ਗਈਆਂ ਹਨ ਪਰ ਖ਼ਬਰ ਲਿਖੇ ਜਾਣ ਤੱਕ ਵੋਟਾਂ ਬਿਲਕੁਲ ਹੀ ਪੈਣੀਆਂ ਬੰਦ ਹੋ ਗਈਆਂ। ਵੋਟਾਂ ਦੀ ਸ਼ੁਰੂਆਤ ਕਰਨ ਲਈ ਮੁੜ ਸਬੰਧਤ ਅਫਸਰਾਂ ਦੀ ਉਡੀਕ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ ਪਿੰਡ ਛੱਜੂ ਭੱਟ ਦੀਆਂ ਤਿੰਨੋਂ ਪਾਰਟੀਆਂ ਜਿਨ੍ਹਾਂ 'ਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਇਕੱਠੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਉਨ੍ਹਾਂ ਦਾ ਬੰਦਾ ਛੱਡਿਆ ਨਹੀਂ ਜਾਂਦਾ, ਉਸ ਸਮੇਂ ਤੱਕ ਅਸੀਂ ਪੋਲਿੰਗ ਸ਼ੁਰੂ ਨਹੀਂ ਹੋਣ ਦੇਵਾਂਗੇ।


Related News