ਮੀਟਿੰਗ ਦੌਰਾਨ ਮਸਲਾ ਹੱਲ ਨਾ ਹੋਇਆ ਤਾਂ ਖੂਨ ਨਾਲ ਲਿਖਿਆ ਪੱਤਰ ਅਰੂਸਾ ਆਲਮ ਨੂੰ ਕਰਾਂਗੇ ਭੇਟ

Sunday, Jun 10, 2018 - 04:06 AM (IST)

ਮੀਟਿੰਗ ਦੌਰਾਨ ਮਸਲਾ ਹੱਲ ਨਾ ਹੋਇਆ ਤਾਂ ਖੂਨ ਨਾਲ ਲਿਖਿਆ ਪੱਤਰ ਅਰੂਸਾ ਆਲਮ ਨੂੰ ਕਰਾਂਗੇ ਭੇਟ

ਮਾਨਸਾ(ਜੱਸਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਮਾਨਸਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਬਲਵੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜੇਕਰ 12 ਜੂਨ ਨੂੰ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਵੱਲੋਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨਾਲ ਕੀਤੀ ਜਾਣ ਵਾਲੀ ਮੀਟਿੰਗ 'ਚ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਜਥੇਬੰਦੀ ਵੱਲੋਂ 13 ਜੂਨ ਨੂੰ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਦੇ ਨਾਂ ਖੂਨ ਨਾਲ ਮੰਗ-ਪੱਤਰ ਲਿਖ ਕੇ ਭੇਜੇ ਜਾਣਗੇ। ਜਥੇਬੰਦੀ ਦੀ ਸੂਬਾਈ ਆਗੂ ਜਸਕਾਰ ਕੌਰ ਝੁਨੀਰ ਤੇ ਜਸਵੰਤ ਕੌਰ ਭੀਖੀ ਨੇ ਕਿਹਾ ਕਿ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਤੇ ਮੈਂਬਰ ਪਾਰਲੀਮੈਂਟਾਂ ਰਾਹੀਂ ਮੁੱਖ ਮੰਤਰੀ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਰਕਾਰ ਦੁਆਰਾ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ, ਜਿਸ ਕਰ ਕੇ ਸੂਬੇ ਭਰ 'ਚ ਜ਼ੋਰਦਾਰ ਸੰਘਰਸ਼ ਚਲਾਉਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਨਹੀਂ ਮਿਲਦਾ, ਸੈਂਟਰਾਂ ਦੇ ਖੋਹੇ ਬੱਚੇ ਸੈਂਟਰਾਂ ਨੂੰ ਵਾਪਸ ਨਹੀਂ ਕੀਤੇ ਜਾਂਦੇ, ਓਨਾਂ ਚਿਰ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਾਕ ਮਾਨਸਾ ਦੀ ਪ੍ਰਧਾਨ ਗੁਰਪ੍ਰੀਤ ਕੌਰ ਸਿੱਧੂ ਮੂਸਾ, ਸੁਖਵਿੰਦਰ ਕੌਰ ਮਾਨਸਾ, ਸੀਮਾ ਰਾਣੀ ਮਾਨਸਾ, ਮਨਜੀਤ ਸ਼ਰਮਾ, ਪਰਮਲਾ ਦੇਵੀ, ਹਰਜਿੰਦਰ ਕੌਰ, ਗੁਰਨਾਮ ਕੌਰ, ਵਿੰਦਰ ਕੌਰ, ਰਣਧੀਰ ਕੌਰ, ਸੁਨੀਤਾ, ਡਿੰਪਲ, ਗੁਰਮੇਲ ਕੌਰ ਝੁਨੀਰ, ਸੁਰਿੰਦਰ ਕੌਰ, ਨਿਰਮਲ ਕੌਰ, ਸਰਬਜੀਤ ਕੌਰ ਝੁਨੀਰ, ਪੁਸ਼ਪਿੰਦਰ ਕੌਰ, ਅਮਰਜੀਤ ਕੌਰ ਰੱਲਾ, ਬਲਵਿੰਦਰ ਕੌਰ ਜੋਗਾ, ਗੁਰਪਿਆਰ ਕੌਰ ਜੋਗਾ, ਮਲਕੀਤ ਕੌਰ ਫਰਵਾਹੀ, ਵੀਰਪਾਲ ਕੌਰ ਬੁਢਲਾਡਾ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ ।


Related News