ਐੱਸ. ਸੀ./ਐੱਸ. ਟੀ. ਐਕਟ ਖਤਮ ਕਰਨ ਸਬੰਧੀ ਦਿੱਤੇ ਫੈਸਲੇ ਦੇ ਵਿਰੋਧ ''ਚ ਰੋਸ ਪ੍ਰਦਰਸ਼ਨ

Wednesday, Apr 04, 2018 - 12:50 AM (IST)

ਤਲਵੰਡੀ ਭਾਈ(ਗੁਲਾਟੀ)—ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਐੱਸ. ਸੀ./ਐੱਸ. ਟੀ. ਐਕਟ ਖਤਮ ਕਰਨ ਸਬੰਧੀ ਦਿੱਤੇ ਗਏ ਫੈਸਲੇ ਦੇ ਵਿਰੋਧ ਵਿਚ ਅੱਜ ਸਥਾਨਕ ਯੂਨਿਟਡ ਫੂਡ ਐਂਡ ਐਗਰੀਕਲਚਰ ਵਰਕਰਜ਼ ਆਰਗੇਨਾਈਜ਼ੇਸ਼ਨ ਦੇ ਆਗੂ ਡਾ. ਪਰਮਜੀਤ ਸਿੰਘ ਦੀ ਅਗਵਾਈ ਵਿਚ ਸਥਾਨਕ ਨਵੀਂ ਅਨਾਜ ਮੰਡੀ ਦੇ ਪਾਰਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਗਰੀਬਾਂ ਦੇ ਹੱਕਾਂ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਫੈਸਲੇ ਨੂੰ ਰੀਵਿਊ ਕਰਨ ਲਈ ਕੇਂਦਰ ਸਰਕਾਰ ਸੁਪਰੀਮ ਕੋਰਟ ਵਿਚ ਜਾਵੇ ਅਤੇ ਐੱਸ. ਸੀ./ ਐੱਸ. ਟੀ. ਵਰਗ ਨੂੰ ਨਿਆਂ ਦਿਵਾਵੇ। ਇਸ ਮੌਕੇ ਡਾ. ਪਰਮਜੀਤ ਸਿੰਘ ਤੋਂ ਇਲਾਵਾ ਰਾਜੂ ਯਾਦਵ, ਕੇਵਲ ਸਿੰਘ, ਹਰਭਗਵਾਨ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਮਲੂਕ ਸਿੰਘ, ਜਗਰਾਜ ਸਿੰਘ, ਲਛਮਣ ਸਿੰਘ, ਹਰਭਜਨ ਸਿੰਘ, ਸੁਖਦੀਪ ਸਿੰਘ, ਚਰਨਜੀਤ ਸਿੰਘ ਆਦਿ ਵੱਡੀ ਗਿਣਤੀ 'ਚ ਲੇਬਰ ਵਰਕਰ ਹਾਜ਼ਰ ਸਨ।


Related News