ਰੈਗੂਲਰ ਨਾ ਕਰਨ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ
Sunday, Feb 18, 2018 - 03:42 AM (IST)

ਬਠਿੰਡਾ(ਪਰਮਿੰਦਰ)-5178 ਅਧਿਆਪਕਾਂ ਨੂੰ 3 ਸਾਲ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਰੈਗੂਲਰ ਨਾ ਕਰਨ ਖਿਲਾਫ ਅਧਿਆਪਕਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। 5178 ਮਾਸਟਰ ਕਾਡਰ ਯੂਨੀਅਨ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਵਿਚ ਟੀਚਰਜ਼ ਹੋਮ ਵਿਖੇ ਹੋਈ। ਇਸ ਮੌਕੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਟੀ. ਈ. ਟੀ. ਪਾਸ 5178 ਅਧਿਆਪਕਾਂ ਨੂੰ 2014 ਦੌਰਾਨ ਸਿਰਫ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਰੱਖਿਆ ਗਿਆ ਸੀ। ਨਿਯਮਾਂ ਦੇ ਅਨੁਸਾਰ ਉਕਤ ਅਧਿਆਪਕਾਂ ਨੂੰ 3 ਸਾਲ ਤੋਂ ਬਾਅਦ ਰੈਗੂਲਰ ਕੀਤਾ ਜਾਣਾ ਸੀ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਨਵੰਬਰ 2017 ਵਿਚ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਸਬੰਧ ਵਿਚ ਕੇਸ ਮੰਗਵਾ ਲਏ ਗਏ ਪਰ ਇਸ ਦੇ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਾਰੇ ਅਧਿਆਪਕ ਪਰਿਵਾਰਾਂ ਸਮੇਤ 19 ਫਰਵਰੀ ਨੂੰ ਮੋਹਾਲੀ ਵਿਚ ਇਕ ਵਿਸ਼ਾਲ ਰੋਸ ਰੈਲੀ ਕਰਨਗੇ। ਇਸ ਮੌਕੇ ਡੀ. ਟੀ. ਐੱਫ. ਦੇ ਜ਼ਿਲਾ ਕਮੇਟੀ ਮੈਂਬਰ ਰੇਸ਼ਮ ਸਿੰਘ ਨੇ 5178 ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਉਨ੍ਹਾ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜਗਬੀਰ ਸਿੰਘ, ਗਗਨਦੀਪ ਸਿੰਘ, ਪ੍ਰਗਟ ਸਿੰਘ ਰਾਮਾਂ, ਜਗਤਾਰ ਸਿੰਘ, ਜਗਦੀਪ ਸਿੰਘ, ਬਲਕਾਰ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ, ਜਗਸੀਰ ਸਿੰਘ ਮੈਡਮ ਕੰਚਨ, ਸਰਬਜੀਤ ਕੌਰ, ਜਗਪ੍ਰੀਤ ਕੌਰ, ਸਲੀਮ, ਸੂਰਿਆ, ਰਿਤੇਸ਼ ਅਰੋੜਾ, ਰੁਪਿੰਦਰ ਕੌਰ, ਰੁਪਾਲੀ ਗੁਪਤਾ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।