ਹਸਪਤਾਲ ''ਚ ਸੁਵਿਧਾਵਾਂ ਦੀ ਘਾਟ ਨੂੰ ਲੈ ਕੇ ਖੋਲ੍ਹਿਆ ਮੋਰਚਾ ''ਵਨ ਮੈਨ ਆਰਮੀ'' ਦੇ ਤੌਰ ''ਤੇ ਧਰਨੇ ''ਤੇ ਬੈਠਾ ਲਾਲ ਚੰਦ

Sunday, Oct 29, 2017 - 01:34 AM (IST)

ਬਠਿੰਡਾ(ਪਾਇਲ)-ਸਮਾਜ ਸੇਵੀ ਲਾਲ ਚੰਦ ਨੇ ਸਰਕਾਰੀ ਜੱਚਾ-ਬੱਚਾ ਹਸਪਤਾਲ 'ਚ ਸੁਵਿਧਾਵਾਂ ਦੀ ਘਾਟ ਨੂੰ ਲੈ ਕੇ ਮੋਰਚਾ ਖੋਲ੍ਹਿਆ ਅਤੇ ਉਹ 'ਵਨ ਮੈਨ ਆਰਮੀ' ਵਜੋਂ ਧਰਨੇ 'ਤੇ ਬੈਠ ਗਏ ਹਨ। ਹਾਲਾਂਕਿ ਉਨ੍ਹਾਂ ਵੱਲੋਂ ਕਈ ਘੰਟੇ ਧਰਨੇ 'ਤੇ ਬੈਠਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਸਿਹਤਮੰਦ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਜਾਣਕਾਰੀ ਦਿੰਦਿਆਂ ਲਾਲ ਚੰਦ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਦੀ ਲਪੇਟ 'ਚ ਆਉਣ ਤੋਂ ਬਚਾਉਣ ਲਈ ਪ੍ਰਚਾਰ ਤੇ ਸੇਵਾਵਾਂ ਦਿੰਦੇ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਆਪਣੀ ਗਰਭਵਤੀ ਨੂੰਹ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਉਨ੍ਹਾਂ ਤੇ ਉਨ੍ਹਾਂ ਦੀ ਨੂੰਹ ਨਾਲ ਬੁਰਾ ਸਲੂਕ ਕੀਤਾ ਗਿਆ। ਇਕ ਫਾਰਮਾਸਿਸਟ ਨੇ ਉਨ੍ਹਾਂ ਨੂੰ ਅਪਸ਼ਬਦ ਵੀ ਕਹੇ। ਉਨ੍ਹਾਂ ਇਸ ਦੀ ਸ਼ਿਕਾਇਤ ਸਿਹਤ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ ਪਰ ਅਜੇ ਤੱਕ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ, ਜਿਸ ਕਾਰਨ ਉਹ ਮਜਬੂਰੀ 'ਚ ਧਰਨਾ ਦੇ ਰਹੇ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੇ ਜ਼ਿਲਾ ਸਿਹਤ ਵਿਭਾਗ ਨਾਲ ਹਸਪਤਾਲ 'ਚ ਹੁੰਦੀ ਨਾਜਾਇਜ਼ ਲੁੱਟ ਰੋਕਣ, ਗਰਭਵਤੀਆਂ ਨੂੰ ਸੁਚਾਰੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ, ਹਸਪਤਾਲ 'ਚ ਸੀ. ਸੀ. ਟੀ. ਵੀ. ਕੈਮਰੇ ਲਵਾਉਣ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨਾਲ ਬਦਸਲੂਕੀ ਕਰਨ ਵਾਲੇ ਹਸਪਤਾਲ ਸਟਾਫ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Related News