ਲੁਧਿਆਣਾ ’ਚ ਫਿਰ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 1 ਹਜ਼ਾਰ ਤੋਂ 1500 ਰੁਪਏ ’ਚ ਤੈਅ ਹੁੰਦੇ ਸੀ ਰੇਟ

Friday, Mar 04, 2022 - 09:23 PM (IST)

ਲੁਧਿਆਣਾ ’ਚ ਫਿਰ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 1 ਹਜ਼ਾਰ ਤੋਂ 1500 ਰੁਪਏ ’ਚ ਤੈਅ ਹੁੰਦੇ ਸੀ ਰੇਟ

ਲੁਧਿਆਣਾ (ਤਰੁਣ) : ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਈਸ਼ਾ ਨਗਰੀ ਇਲਾਕੇ ਵਿਚ ਸਥਿਤ ਇਕ ਘਰ ’ਤੇ ਰੇਡ ਕਰਦਿਆਂ ਸੰਚਾਲਕ ਅਤੇ 2 ਕੁੜੀਆਂ ਅਤੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਿਸਮ ਫਿਰੋਸ਼ੀ ਦਾ ਧੰਦਾ ਕਰਨ ਵਾਲੇ ਚਕਲੇ ’ਤੇ ਰੇਡ ਕੀਤੀ। ਥਾਣਾ ਇੰਚਾਰਜ ਦੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਈਸ਼ਾ ਨਗਰੀ ਇਲਾਕੇ ਵਿਚ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਟੀਮ ਤਿਆਰ ਕਰਕੇ ਉਕਤ ਘਰ ’ਤੇ ਰੇਡ ਕੀਤੀ ਗਈ, ਜਿੱਥੇ ਕਾਫੀ ਸਮੇਂ ਤੋਂ ਚਕਲਾ ਚੱਲ ਰਿਹਾ ਸੀ। ਪੁਲਸ ਨੇ ਸੰਚਾਲਕ ਮੁਹੰਮਦ ਮਸੀਹ, ਆਯੂਸ਼ ਤੇ ਈਸ਼ੂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੌਕੇ ’ਤੇ 2 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਜਿਸਮ ਫਿਰੋਸ਼ੀ ਦੇ ਧੰਦੇ ’ਚ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਚੱਲਦੇ ਵਿਆਹ ’ਚ ਹੋਈ ਖੂਨੀ ਲੜਾਈ, ਵੀਡੀਓ ’ਚ ਦੇਖੋ ਕਿਵੇਂ ਹੋਈ ਗੁੰਡਾਗਰਦੀ

ਥਾਣਾ ਇੰਚਾਰਜ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਲਗਭਗ 1 ਮਹੀਨੇ ਤੋਂ ਘਰ ਵਿਚ ਚਕਲਾ ਚੱਲ ਰਿਹਾ ਸੀ। 1 ਹਜ਼ਾਰ ਤੋਂ ਲੈ ਕੇ 1500 ਰੁਪਏ ਵਿਚ ਜਿਸਮ ਦਾ ਸੌਦਾ ਤੈਅ ਹੁੰਦਾ ਸੀ। ਅੱਧਾ ਮੁਨਾਫਾ ਸੰਚਾਲਕ ਅਤੇ ਅੱਧਾ ਮੁਨਾਫਾ ਧੰਦਾ ਕਰਨ ਵਾਲੀ ਕੁੜੀ ਦਾ ਹੁੰਦਾ ਸੀ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ ਇਮੋਰਲ ਟ੍ਰੈਫਿਕਿੰਗ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਮੋਗਾ ਦੇ ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, 6 ਔਰਤਾਂ ਸਮੇਤ 14 ਵਿਅਕਤੀ ਕਾਬੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News