ਚੰਡੀਗੜ੍ਹ ’ਚ ਚੱਲ ਰਹੇ ਵੱਡੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਵਿਦੇਸ਼ੀ ਕੁੜੀਆਂ ਹੋਈਆਂ ਬਰਾਮਦ

Wednesday, Jun 07, 2023 - 06:34 PM (IST)

ਚੰਡੀਗੜ੍ਹ (ਸੁਸ਼ੀਲ) : ਥਾਈਲੈਂਡ ਤੋਂ ਲੜਕੀਆਂ ਲਿਆ ਕੇ ਸ਼ਹਿਰ ਦੇ ਸਪਾ ਸੈਂਟਰ ਵਿਚ ਮਸਾਜ ਦੇ ਨਾਂ ’ਤੇ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ। ਮਾਮਲੇ ਦੀ ਭਿਣਕ ਲੱਗਦਿਆਂ ਹੀ ਪੁਲਸ ਨੇ ਸੈਕਟਰ-44 ਸਥਿਤ ਰਾਗ ਸਪਾ ਸੈਂਟਰ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਸ ਨੇ ਥਾਈਲੈਂਡ ਦੀਆਂ ਚਾਰ ਲੜਕੀਆਂ ਨੂੰ ਰੈਸਕਿਊ ਕਰਵਾਇਆ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਬਟਾਲਾ ਨਿਵਾਸੀ ਮੈਨੇਜਰ ਨਿਖਿਲ ਅਤੇ ਬੁੜੈਲ ਨਿਵਾਸੀ ਰਿਸੈਪਸ਼ਨਿਸਟ ਪੂਜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਥਾਈਲੈਂਡ ਦੀਆਂ ਲੜਕੀਆਂ ਨੂੰ ਨਾਰੀ ਨਿਕੇਤਨ ਵਿਚ ਭੇਜ ਦਿੱਤਾ ਹੈ। ਸੈਕਟਰ-34 ਥਾਣਾ ਪੁਲਸ ਨੇ ਸਪਾ ਸੈਂਟਰ ਦੇ ਮਾਲਿਕ ਬਲਵਿੰਦਰ ਸਿੰਘ ਗਿੱਲ, ਸਹਿ-ਮੁਲਜ਼ਮ ਦੀਆ, ਮੈਨੇਜਰ ਨਿਖਿਲ ਅਤੇ ਰਿਸੈਪਸ਼ਨਿਸਟ ਪੂਜਾ ਖ਼ਿਲਾਫ ਮਾਮਲਾ ਦਰਜ ਕੀਤਾ। ਪੁਲਸ ਨੇ ਨਿਖਿਲ ਅਤੇ ਪੂਜਾ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਪੂਜਾ ਨੂੰ ਕਾਨੂੰਨੀ ਹਿਰਾਸਤ ਵਿਚ ਅਤੇ ਨਿਖਿਲ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਇਨ੍ਹਾਂ ਇਲਾਕਿਆਂ ’ਚ ਮੁੜ ਮੀਂਹ ਪੈਣ ਦੀ ਭਵਿੱਖਬਾਣੀ

ਫਰਜ਼ੀ ਗਾਹਕ ਬਣਾ ਸਪਾ ਸੈਂਟਰ ’ਚ ਭੇਜਿਆ

ਡੀ. ਐੱਸ. ਪੀ. ਸਾਊਥ ਦਲਬੀਰ ਸਿੰਘ ਨੂੰ ਸੂਚਨਾ ਮਿਲੀ ਕਿ ਸੈਕਟਰ-44 ਸਥਿਤ ਰਾਗ ਸਪਾ ਸੈਂਟਰ ਵਿਚ ਮਸਾਜ ਦੀ ਆੜ ਵਿਚ ਦੇਹ ਵਪਾਰ ਹੋ ਰਿਹਾ ਹੈ। ਦੇਹ ਵਪਾਰ ਲਈ ਮਾਲਿਕ ਥਾਈਲੈਂਡ ਤੋਂ ਲੜਕੀਆਂ ਲੈ ਕੇ ਆਇਆ ਹੈ। ਸਪਾ ਸੈਂਟਰ ਵਿਚ ਛਾਪੇਮਾਰੀ ਕਰਨ ਲਈ ਡੀ. ਐੱਸ. ਪੀ. ਨੇ ਸਪੈਸ਼ਲ ਟੀਮ ਬਣਾਈ ਅਤੇ ਡੀਲ ਕਰਨ ਲਈ ਫਰਜ਼ੀ ਗਾਹਕ ਸਪਾ ਸੈਂਟਰ ਵਿਚ ਭੇਜ ਦਿੱਤਾ। ਗਾਹਕ ਨੂੰ ਸਪਾ ਸੈਂਟਰ ਵਿਚ ਮੈਨੇਜਰ ਨਿਖਿਲ ਅਤੇ ਰਿਸੈਪਸ਼ਨਿਸਟ ਪੂਜਾ ਮਿਲੀ। ਦੋਵਾਂ ਨੇ ਥਾਈਲੈਂਡ ਦੀਆਂ ਲੜਕੀਆਂ ਦਿਖਾਈਆਂ ਅਤੇ ਸੌਦਾ ਤੈਅ ਹੋ ਗਿਆ। ਗਾਹਕ ਨੇ ਜਿਵੇਂ ਹੀ ਦੋਵਾਂ ਨੂੰ ਪੈਸੇ ਦਿੱਤੇ ਤਾਂ ਡੀ. ਐੱਸ. ਪੀ. ਨੇ ਸਪਾ ਸੈਂਟਰ ’ਤੇ ਛਾਪਾ ਮਾਰਿਆ।

ਇਹ ਵੀ ਪੜ੍ਹੋ : ਨੌਕਰੀ ਦੀ ਭਾਲ ’ਚ ਬੈਠੇ ਨੌਜਵਾਨਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ

ਸਪਾ ਸੈਂਟਰ ਅੰਦਰ ਪੁਲਸ ਨੂੰ ਥਾਈਲੈਂਡ ਦੀਆਂ 4 ਲੜਕੀਆਂ ਮਿਲੀਆਂ, ਜਿਨ੍ਹਾਂ ਨੂੰ ਪੁਲਸ ਨੇ ਰੈਸਕਿਊ ਕੀਤਾ। ਪੁਲਸ ਨੇ ਮੌਕੇ ਤੋਂ ਮੈਨੇਜਰ ਨਿਖਿਲ ਅਤੇ ਰਿਸੈਪਸ਼ਨਿਸਟ ਪੂਜਾ ਨੂੰ ਗ੍ਰਿਫਤਾਰ ਕੀਤਾ। ਮੈਨੇਜਰ ਨਿਖਿਲ ਨੇ ਪੁਲਸ ਨੂੰ ਦੱਸਿਆ ਕਿ ਸਪਾ ਸੈਂਟਰ ਦਾ ਮਾਲਿਕ ਬਲਵਿੰਦਰ ਸਿੰਘ ਗਿੱਲ ਹੈ। ਉਹ ਗਿੱਲ ਦੇ ਕਹਿਣ ’ਤੇ ਦੇਹ ਵਪਾਰ ਕਰਵਾਉਂਦਾ ਹੈ। ਇਸ ਵਿਚ ਉਨ੍ਹਾਂ ਦਾ ਸਾਥ ਸਹਿ-ਮੁਲਜ਼ਮ ਦੀਆ ਦਿੰਦੀ ਹੈ। ਪੁਲਸ ਨੇ ਦੱਸਿਆ ਕਿ ਥਾਈਲੈਂਡ ਦੀਆਂ ਲੜਕੀਆਂ ਜ਼ੀਰਕਪੁਰ ਵਿਚ ਰਹਿੰਦੀਆਂ ਸਨ। ਪੁਲਸ ਟੀਮਾਂ ਮਾਲਿਕ ਬਲਵਿੰਦਰ ਸਿੰਘ ਗਿੱਲ ਅਤੇ ਦੀਆ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਬੁਲਟ ਮੋਟਰਸਾਈਕਲ ਦੇ ਸ਼ੌਕੀਨਾਂ ਲਈ ਖ਼ਤਰੇ ਦੀ ਘੰਟੀ, ਪੰਜਾਬ ਪੁਲਸ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News