ਲੁਧਿਆਣਾ ''ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਫੜੀਆਂ ਗਈਆਂ ਕੁੜੀਆਂ, ਇਤਰਾਜ਼ਯੋਗ ਸਮਾਨ ਬਰਾਮਦ

Saturday, Feb 27, 2021 - 06:49 PM (IST)

ਲੁਧਿਆਣਾ ''ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਫੜੀਆਂ ਗਈਆਂ ਕੁੜੀਆਂ, ਇਤਰਾਜ਼ਯੋਗ ਸਮਾਨ ਬਰਾਮਦ

ਲੁਧਿਆਣਾ (ਜ.ਬ.)- ਟਿੱਬਾ ਪੁਲਸ ਨੇ ਇਕ ਘਰ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦੇ ਹੋਏ ਅੱਡੇ ਦੀ ਸੰਚਾਲਕਾ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿਚ 3 ਕੁੜੀਆਂ ਵੀ ਹਨ, ਜੋ ਕਿ 25 ਤੋਂ 30 ਸਾਲ ਦੇ ਦਰਮਿਆਨ ਹਨ, ਜਦੋਂਕਿ ਗਾਹਕ ਦੀ ਪਛਾਣ 30 ਸਾਲਾ ਅਮਨਦੀਪ ਵਜੋਂ ਹੋਈ ਹੈ। ਉਹ ਟਿੱਬਾ ਰੋਡ ਦਾ ਰਹਿਣ ਵਾਲਾ ਹੈ। ਪੁਲਸ ਨੇ ਅੱਡੇ ਤੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਇੰਮੋਰਲ ਟ੍ਰੈਫਿਕਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਚੌਕ ਮਹਿਤਾ : ਪਹਿਲਾਂ ਪਤਨੀ ਫਿਰ ਧੀ ਦਾ ਕੀਤਾ ਕਤਲ, ਮਗਰੋਂ ਕਰ ਲਈ ਖ਼ੁਦਕੁਸ਼ੀ

ਥਾਣਾ ਮੁਖੀ ਇੰਸ. ਮੁਹੰਮਦ ਜਮੀਲ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਰਮਸਰ ਕਾਲੋਨੀ ਦੇ ਇਕ ਘਰ ’ਚ ਧੜੱਲੇ ਨਾਲ ਦੇਹ ਵਪਾਰ ਚੱਲ ਰਿਹਾ ਹੈ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਕ ਮੁਲਾਜ਼ਮ ਨੂੰ ਸਾਦੇ ਕੱਪੜਿਆਂ ’ਚ ਗਾਹਕ ਬਣਾ ਕੇ ਭੇਜਿਆ ਗਿਆ। ਜਿਉਂ ਹੀ ਮੁਲਾਜ਼ਮ ਵੱਲੋਂ ਇਸ਼ਾਰਾ ਹੋਇਆ ਤੁਰੰਤ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਇਤਰਾਜ਼ਯੋਗ ਹਾਲਤ ’ਚ ਕਾਬੂ ਕਰ ਲਿਆ ਗਿਆ। ਪੁਲਸ ਨੂੰ ਉੱਥੋਂ ਭਾਰੀ ਮਾਤਰਾ ਵਿਚ ਕੰਡੋਮ ਤੋਂ ਇਲਾਵਾ ਸੈਕਸ ਪਾਵਰ ਵਧਾਉਣ ਵਾਲੀਆਂ ਗੋਲੀਆਂ ਵੀ ਮਿਲੀਆਂ, ਜੋ ਕਬਜ਼ੇ ਵਿਚ ਲੈ ਲਈਆਂ ਗਈਆਂ। ਇੰਸ. ਜਮੀਲ ਨੇ ਦੱਸਿਆ ਕਿ ਫੜੀਆਂ ਗਈਆਂ ਤਿੰਨੇ ਕੁੜੀਆਂ ਵਿਆਹੀਆਂ ਹੋਈਆਂ ਹਨ। ਇਨ੍ਹਾਂ ਵਿਚ ਇਕ ਕੁੜੀ ਜ਼ਿਲ੍ਹਾ ਸੰਗਰੂਰ ਦੇ ਪੂਨੀਆ ਟਾਵਰ ਦੀ ਅਫਸਰ ਕਾਲੋਨੀ ਦੀ ਰਹਿਣ ਵਾਲੀ, ਦੂਜੀ ਚੰਡੀਗੜ੍ਹ ਰੋਡ ਦੇ ਆਦਰਸ਼ ਨਗਰ ਦੀ, ਜਦੋਂਕਿ ਤੀਜੀ ਸਾਹਨੇਵਾਲ ਇਲਾਕੇ ਦੀ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਕਿਰਚਾਂ ਮਾਰ ਕੇ ਕੀਤਾ ਨੌਜਵਾਨ ਦਾ ਕਤਲ

ਸੰਚਾਲਕਾ ਪਹਿਲਾਂ ਵੀ ਕਈ ਵਾਰ ਫੜੀ ਜਾ ਚੁੱਕੀ ਹੈ
ਮੁਹੰਮਦ ਜਮੀਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅੱਡੇ ਦੀ 35 ਸਾਲਾ ਸੰਚਾਲਕਾ ਦੇਹ ਵਪਾਰ ਕਰਵਾਉਣ ਦੇ ਦੋਸ਼ ਵਿਚ ਕਈ ਵਾਰ ਫੜੀ ਜਾ ਚੁੱਕੀ ਹੈ। ਵਿਚ ਉਸ ਨੇ ਦੇਹ ਵਪਾਰ ਦਾ ਧੰਦਾ ਛੱਡ ਦਿੱਤਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਮੁੜ ਇਸ ਗੋਰਖਧੰਦੇ ਵਿਚ ਸਰਗਰਮ ਹੋ ਗਈ ਸੀ। ਇਹ ਉਸ ਦਾ ਆਪਣਾ ਘਰ ਹੈ, ਜਿਸ ਨੂੰ ਉਸ ਨੇ ਦੇਹ ਵਪਾਰ ਦਾ ਅੱਡਾ ਬਣਾ ਰੱਖਿਆ ਹੈ। ਉਹ ਸ਼ਰਾਬ ਸਮੱਗਲਿੰਗ ਦੇ ਕੇਸ ਵਿਚ ਸ਼ਾਮਲ ਰਹਿ ਚੁੱਕੀ ਹੈ। ਉਸ ਦੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਬਜਟ ਸੈਸ਼ਨ ਤੋਂ ਪਹਿਲਾਂ ਕੈਪਟਨ ਦੇ ਇਸ ਮੰਤਰੀ ਨੂੰ ਹੋਇਆ ਕੋਰੋਨਾ, ਰਿਪੋਰਟ ਆਈ ਪਾਜ਼ੇਟਿਵ

ਗਾਹਕਾਂ ਤੋਂ 500 ਤੋਂ 1000 ਰੁਪਏ ਵਸੂਲਦੀ ਸੀ
ਪੁਲਸ ਨੇ ਦੱਸਿਆ ਕਿ ਅੱਡੇ ਦੀ ਸੰਚਾਲਕਾ ਆਉਣ ਵਾਲੇ ਗਾਹਕਾਂ ਤੋਂ 500 ਤੋਂ 1000 ਰੁਪਏ ਵਸੂਲ ਕੇ ਉਨ੍ਹਾਂ ਦੇ ਸਾਹਮਣੇ ਕੁੜੀਆਂ ਪੇਸ਼ ਕਰਦੀ ਸੀ ਅਤੇ ਬਾਅਦ ਵਿਚ ਅੱਧੀ ਰਕਮ ਕੁੜਆਂ ਅਤੇ ਅੱਧੀ ਆਪਣੇ ਕੋਲ ਰੱਖ ਲੈਂਦੀ ਸੀ। ਕਈ ਵਾਰ ਤਾਂ ਗਾਹਕਾਂ ਨੂੰ ਖੁਸ਼ ਕਰਨ ਲਈ ਉਹ ਬਾਹਰੋਂ ਵੀ ਕੁੜੀਆਂ ਮੰਗਵਾਉਂਦੀ ਸੀ।

ਇਹ ਵੀ ਪੜ੍ਹੋ : ਬੰਗਾ 'ਚ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਘੁੱਟਿਆ ਪਤਨੀ ਦਾ ਗਲਾ, ਫਿਰ ਲਗਾ ਦਿੱਤੀ ਅੱਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News